ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BS-6 ਮਾਨਕਾਂ ਲਾਗੂ ਹੋਣ ਕਾਰਨ ਵਾਹਨ ਖਰੀਦਾਰਾਂ ਨੂੰ ਹੋ ਸਕਦੈ ਵੱਡਾ ਲਾਭ

ਬਜਾਜ ਆਟੋ ਲਿਮਟਿਡ ਨੇ ਅਗਲੇ ਸਾਲ ਅਪ੍ਰੈਲ ਤੋਂ ਲਾਗੂ ਹੋਣ ਜਾ ਰਹੇ ਭਾਰਤ ਸਟੇਜ 6 (ਬੀਐਸ6) ਦੇ ਨਾ-ਨਜ਼ਰ ਆਉਣ ਵਾਲੇ ਨਤੀਜਿਆਂ ਦਾ ਖਦਸ਼ਾ ਪ੍ਰਗਟਾਇਆ ਹੈ। ਬਜਾਜ ਨੇ ਕਿਹਾ ਕਿ ਇਸ ਬੀਐਸ6 ਕਾਰਨ ਘਰੇਲੂ ਬਾਜ਼ਾਰ ਚ ਪੁਰਾਣੇ ਬੀਐਸ4 ਵਾਹਨਾਂ ਦੀ ਬਾਜ਼ਾਰ ਚ ਇਕੱਠਿਆਂ ਭਰਮਰ ਹੋ ਸਕਦੀ ਹੈ।

 

ਅਗਲੇ ਸਾਲ 1 ਅਪ੍ਰੈਲ 2020 ਤੋਂ ਲਾਗੂ ਹੋਣ ਜਾ ਰਹੇ ਭਾਰਤ ਸਟੇਜ 6 ਦੇ ਆਉਣ ਵਾਲੇ ਖਦਸ਼ਿਆਂ ਦੇ ਨਤੀਜੇ ਬਾਰੇ ਬਜਾਜ ਨੇ ਕਿਹਾ ਕਿ ਇਸ ਕਾਰਨ ਘਰੇਲੂ ਬਾਜ਼ਾਰ ਚ ਪੁਰਾਣੇ ਬੀਐਸ4 ਵਾਹਨਾਂ ਦੀ ਬਾਜ਼ਾਰ ਚ ਇਕੱਠੇ ਭਰਮਾਰ ਹੋ ਸਕਦੀ ਹੈ ਜਿਸ ਨਾਲ ਚਾਲੂ ਵਿੱਤ ਸਾਲ ਦੀ ਦੂਜੀ ਤਿਮਾਹੀ ਚ ਕੀਮਤਾਂ ਨੂੰ ਲੈ ਕੇ ਵੱਡਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।

 

ਕੰਪਨੀ ਮੁਤਾਬਕ ਉਸ ਦੇ ਵਾਹਨ 1 ਅਪ੍ਰੈਲ 2020 ਤੋਂ ਕੁਝ ਮਹੀਨੇ ਪਹਿਲਾਂ ਹੀ ਬੀਐਸ6 ਮਾਨਕਾਂ ਮੁਤਾਬਕ ਤਿਆਰ ਹੋ ਜਾਣਗੇ ਤੇ ਜੇਕਰ ਉਨ੍ਹਾਂ ਦੇ ਪੁਰਾਣੇ ਸਟਾਕ ਚ ਵਾਹਨਾਂ ਦਾ ਭੰਡਾਰ ਵਾਧੂ ਰਿਹਾ ਤਾਂ ਉਹ ਇਨ੍ਹਾਂ ਨੂੰ 1 ਅਪ੍ਰੈਲ 2020 ਤੋਂ ਪਹਿਲਾਂ ਘੱਟ ਕੀਮਤਾਂ ਤੇ ਵੇਚਣ ਲਈ ਮਜਬੂਰ ਹੋ ਜਾਣਗੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bajaj Auto will sell bikes in less price because of BS6 norms