ਬਜਾਜ ਆਟੋ ਨੇ ਸੋਮਵਾਰ ਨੂੰ ਸ਼ੁਰੂਆਤੀ ਪੱਧਰ ਦੀ ਮੋਟਰਸਾੲਕੀਲ ਸੀਟੀ 110 (Bajaj CT 110) ਦਾ ਨਵਾਂ ਮਾਡਲ ਪੇਸ਼ ਕੀਤਾ। ਇਸ ਬਾਈਕ ਦੀ ਸ਼ੋਅ ਰੂਮ ਵਿਚ ਕੀਮਤ 37,997 ਰੁਪਏ ਨਾਲ 44,480 ਰੁਪਏ ਵਿਚ ਹੈ।
ਖਰਾਬ ਸੜਕਾਂ ਉਤੇ ਵੀ ਚਲੇਗੀ
ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਨਵੇਂ ਸੀਟੀ110 ਨੂੰ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਖਰਾਬ ਸੜਕਾਂ ਉਤੇ ਵੀ ਵਧੀਆ ਢੰਗ ਨਾਲ ਚਲ ਸਕੇਗਾ। ਇਸ ਵਿਚ 115 ਸੀਸੀ ਦਾ ਇੰਜਣ ਹੈ।
ਕੀਮਤ
ਕੰਪਨੀ ਨੇ ਕਿਹਾ ਕਿ ਕਿਕ ਨਾਲ ਸਟਾਰਟ ਹੋਣ ਵਾਲੇ ਸੰਸਕਰਣ ਦੀ ਕੀਮਤ 37,997 ਰੁਪਏ ਹੈ ਜਦੋਂਕਿ ਸਿਵਚ ਨਾਲ ਸਟਾਰਟ ਹੋਣ ਵਾਲੇ ਸੰਸਕਰਣ ਦੀ ਕੀਮਤ 44,480 ਰੁਪਏ (ਦਿੱਲੀ ਐਕਸ–ਸ਼ੋਅ ਰੂਮ) ਹੈ।
ਕਿਫਾਅਤੀ ਬਾਈਕ
ਕੰਪਨੀ ਦੇ ਮੋਟਰਸਾਈਕਲ ਕਾਰੋਬਾਰ ਦੇ ਚੇਅਰਮੈਨ ਸਾਰੰਗ ਕਨਾਡੇ ਨੇ ਕਿਹਾ ਕਿ ਸੀਟੀ ਸ਼੍ਰੇਣੀ ਉਨ੍ਹਾਂ ਖਪਤਕਾਰਾਂ ਲਈ ਹੈ ਜਿਨ੍ਹਾਂ ਨੂੰ ਕਿਫਾਅਤੀ ਕੀਮਤ ਉਤੇ ਚੰਗੀ ਬਾਈਕ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਅਜੇ ਤੱਕ ਸੀਟੀ ਸ਼੍ਰੇਣੀ ਦੀ 50 ਲੱਖ ਤੋਂ ਜ਼ਿਆਦਾ ਇਕਾਈਆਂ ਵੇਚ ਚੁੱਕੀ ਹੈ।