ਬੀਐਮਡਬਲਿਊ (BMW) ਨੇ ਚੌਥੀ ਜਨਰੇਸ਼ਨ ਦੀ ਐਕਸ5 ਐਸਯੂਵੀ (SUV X5) ਨੂੰ ਭਾਰਤ ਵਿਚ ਲਾਂਚ ਕਰ ਦਿੱਤਾ ਗਿਆ। ਇਸਦੀ ਕੀਮਤ 72.9 ਲੱਖ ਰੁਪਏ ਤੋਂ ਸ਼ੁਰੂ ਹੈ ਜੋ 82.4 ਲੱਖ ਰੁਪਏ (ਐਕਸ–ਸ਼ੋਅਰੂਮ) ਤੱਕ ਜਾਂਦੀ ਹੈ ਹੈ। ਇਸਦਾ ਮੁਕਾਬਲਾ ਔਡੀ ਕਿਊ7, ਵੋਲਵੋ ਐਕਸਸੀ90 ਅਤੇ ਮਰਸਡੀਜ਼–ਬੇਂਜ ਜੀਐਲਈ ਨਾਲ ਹੈ।
ਕੀਮਤ (ਐਕਸ–ਸ਼ੋਰੂਮ)
ਬੀਐਮਡਬਲਿਊ ਐਕਸ ਡਰਾਈਵ30ਡੀ ਸਪੋਰਟ : 72.9 ਲੱਖ ਰੁਪਏ
ਬੀਐਮਡਬਲਿਊ ਐਕਸ ਡਰਾਈਵ30ਡੀ ਐਸਕਲਾਈਨ : 82.4 ਲੱਖ ਰੁਪਏ
ਬੀਐਮਡਬਲਿਊ ਐਕਸ ਡਰਾਈਵ30ਡੀ ਐਮਸਪੋਰਟ : 82.4 ਲੱਖ ਰੁਪਏ
ਐਕਸ5 ਐਕਸਡ੍ਰਾਈਵ 40ਆਈ ਵਿਚ 3.0 ਲੀਟਰ ਦਾ ਇਨਲਾਈਨ–6 ਪੈਟਰੋਲ ਇੰਜਨ ਲੱਗਿਆ ਹੈ, ਜੋ 340 ਪੀਐਸ ਦੀ ਪਾਵਰ ਅਤੇ 450 ਐਨਐਮ ਦਾ ਟਾਰਕ ਜਨਰੇਟ ਕਰਦਾ ਹੈ। ਐਕਸਡਰਾਈਵ30ਡੀ ਵਿਚ 3.0ਲੀਟਰਿ ਦਾ ਇਨਲਾਈਨ–6 ਡੀਜ਼ਲ ਇੰਜਣ ਲੱਗਿਆ ਹੈ, ਜੋ 265 ਪੀਐਸ ਦੀ ਪਾਵਰ ਅਤੇ 620 ਐਨਐਮ ਦਾ ਟਾਰਕ ਦਿੰਦਾ ਹੈ। ਦੋਵੇਂ ਇੰਜਣ ਨਾਲ 8 ਸਪੀਡ ਆਟੋਮੈਟਿਕ ਗਿਅਰ ਬੌਕਸ ਦਿੱਤਾ ਗਿਆ ਹੈ, ਜੋ ਸਾਰੇ ਪਹੀਆਂ ਉਤੇ ਪਾਵਰ ਸਪਲਾਈ ਕਰਦਾ ਹੈ।