ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਦਯੋਗ ਲਈ ਬੀਐਸ–6 ਮਾਨਕਾਂ ਨੂੰ ਅਪਣਾਇਆ ਚੁਣੌਤੀਪੂਰਣ : ਟੀਵੀਐਸ

ਉਦਯੋਗ ਲਈ ਬੀਐਸ–6 ਮਾਨਕਾਂ ਨੂੰ ਅਪਣਾਇਆ ਚੁਣੌਤੀਪੂਰਣ : ਟੀਵੀਐਸ

ਟੀਵੀਐਸ ਮੋਟਰ ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਉਤਸਰਜਨ ਮਾਨਕ (ਬੀਐਸ–4) ਦੀ ਥਾਂ ਬੀਐਸ–6 ਨੂੰ ਅਮਲ ਵਿਚ ਲਿਆਉਣਾ ਵਾਹਨ ਉਦਯੋਗ ਲਈ ਚੁਣੌਤੀਪੂਰਣ ਹੈ। ਇਸ ਨਾਲ ਵਿੱਤੀ ਸਾਲ 2019–20 ਦੀ ਦੂਜੀ ਤਿਮਾਹੀ ਵਿਚ ਇਸ ਕਾਰਨ ਮੰਗ ਵਿਚ ਕਾਫੀ ਅਨਿਸਿਚਤਤਾ ਦੀ ਸਥਿਤੀ ਰਹਿਣ ਵਾਲੀ ਹੈ। ਟੀਵੀਐਸ ਮੋਟਰ ਕੰਪਨੀ ਨੇ ਵਿੱਤੀ ਸਾਲ 2018–19 ਲਈ ਆਪਣੀ ਸਾਲਾਨਾ ਰਿਪੋਰਟ ਵਿਚ ਕਿਹਾ ਕਿ ਇਕ ਅਪ੍ਰੈਲ, 2020 ਤੋਂ ਬੀਐਸ–4 ਦੀ ਥਾਂ ਉਤੇ ਬੀਐਸ–6 ਉਤਸਰਜਨ ਨਿਯਮਾਂ ਨੂੰ ਅਪਣਾਉਣ ਨਾਲ ਉਦਯੋਗ ਵਿਚ ਜ਼ਿਕਰਯੋਗ ਬਦਲਾਅ ਦੇਖਣ ਨੂੰ ਮਿਲੇਗਾ।

 

ਅਜਿਹੇ ਵਿਚ ਉਤਪਾਦ ਨਾਲ ਜੁੜੀ ਤਿਆਰੀ, ਸਪਲਾਈ ਲੜੀ ਨਾਲ ਸਬੰਧਤ ਤਿਆਰੀ ਅਤੇ ਡੀਲਰਸ਼ਿਪ ਦੀ ਤਿਆਰੀ ਅਹਿਮ ਹੋਵੇਗੀ। ਟੀਵੀਐਸ ਮੋਟਰਜ਼ ਨੇ ਕਿਹਾ ਕਿ ਸਾਲ ਦੇ ਆਖਿਰ ਵਿਚ ਤਿਆਰ ਭੰਡਾਰ ਦੀ ਜ਼ਿਆਦਾ ਉਪਲੱਬਧਤਾ, ਪਿਛਲੇ ਸਾਲ ਵਸਤੂਆਂ ਦੇ ਮੁੱਲ ਵਿਚ ਵਾਧੇ ਦੇ ਚਲਦਿਆਂ ਉਤਪਾਦਾਂ ਦੀ ਉਚੀਆਂ ਕੀਮਤਾਂ ਅਤੇ ਅਪ੍ਰੈਲ 2019 ਤੋਂ ਲਾਗੂ ਸੁਰੱਖਿਆ ਨਿਯਮਾਂ ਦੇ ਚਲਦਿਆਂ ਸਾਲ ਦੇ ਸ਼ੁਰੂਆਤ ਵਿਚ ਉਦਯੋਗ ਦਾ ਵਾਧਾ ਪ੍ਰਭਾਵਿਤ ਹੋ ਸਕਦਾ ਹੈ।

 

2019–20 ਦੌਰਾਨ ਦੋਪਹੀਆ ਉਦਯੋਗ ਦਾ ਵਾਧਾ 6–8 ਫੀਸਦੀ ਵਿਚ ਰਹਿਣ ਦੀ ਉਮੀਦ ਹੈ। ਚੰਗੇ ਮੀਂਹ ਨਾਲ ਘੇਰਲੂ ਦੋ ਪਹੀਆ ਮੰਗ ਵਿਚ ਵਾਧਾ ਹੋ ਸਕਦਾ ਹੈ, ਕਿਉਂਕਿ ਇਸ ਵਿਚ ਪੇਂਡੂ ਬਾਜ਼ਾਰਾਂ ਦੀ ਹਿੱਸੇਦਾਰੀ ਜ਼ਿਕਰਯੋਗ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BS VI transition pose challenges for auto industry Says TVS Motor