ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ ਸੈਂਟਰੋ ਕਾਰ ਦੀ ਬੁਕਿੰਗ ਸ਼ੁਰੂ, 23 ਨੂੰ ਹੋਊ ਲਾਂਚ

ਨਵੀਂ ਸੈਂਟਰੋ ਕਾਰ

ਹਿਊਂਦਾਈ ਮੋਟਰ ਇੰਡੀਆ ਲਿਮਟਿਡ ਨੇ ਆਪਣੀ ਪਰਿਵਾਰਕ ਕਾਰ ਨਿਊ ​​ਸੈਂਟਰੋ ਦੀ ਘੁੰਡ ਚੁਕਾਈ ਕੀਤੀ ਹੈ। ਇਹ 23 ਅਕਤੂਬਰ ਨੂੰ ਦਿੱਲੀ ਵਿੱਚ ਲਾਂਚ ਹੋਵੇਗੀ. ਹਿਊਂਦਈ ਦੇ ਨਵੀਂ ਸੈਂਟਰੋ ਨੂੰ ਛੇ ਮਹੱਤਵਪੂਰਣ ਮਾਪਦੰਡਾਂ 'ਤੇ ਬਣਾਇਆ ਗਿਆ ਹੈ, ਜਿਸ ਵਿੱਚ ਆਧੁਨਿਕ ਸਟਾਈਲਿਸ਼ ਟੋਲਬੌਏ, ਅਰਾਮਦੇਹ ਤੇ ਪ੍ਰੀਮੀਅਮ ਕੈਬਿਨ, ਸੁਰੱਖਿਆ, ਸ਼ਾਨਦਾਰ ਪ੍ਰਦਰਸ਼ਨ ਤੇ ਪੂਰੀ ਤਰ੍ਹਾਂ ਆਰਾਮ ਦੇਣ ਵਾਲੀ ਇੱਕ ਪਰਿਵਾਰਕ ਕਾਰ ਸ਼ਾਮਲ ਹੈ।

 

ਕੰਪਨੀ ਦੇ ਐਮਡੀ ਤੇ ਸੀਈਓ ਵੀ ਕੇ ਕੁਈ ਨੇ ਕਿਹਾ ਕਿ ਨਵੇਂ ਸੈਂਟਰੋ ਦਾ ਥੀਮ 'ਰੇਥੀਮੀਕਲ ਟੈਨਸ਼ਨ' ਤੇ ਅਧਾਰਿਤ ਹੈ, ਜੋ ਇਸਨੂੰ ਇੱਕ ਸੋਹਣਾ ਅਤੇ ਸਪੋਰਟੀ ਇਮੇਜ ਦਿੰਦੀ ਹੈ। ਇਸ ਵਿੱਚ 17.64 ਸੈਟੀਮੀਟਰ ਟੱਚਸਕਰੀਨ ਆਡੀਓ ਵੀਡੀਓ ਸਿਸਟਮ ਹੈ, ਜੋ ਕਿ ਇਸ ਸੈਗਮੈਂਟ ਵਿੱਚ ਨਵਾਂ ਹੈ।

 

ਮਲਟੀਮੀਡੀਆ ਪ੍ਰਣਾਲੀ ਵਿੱਚ ਸਮਾਰਟਫ਼ੋਨਸ ਕੁਨੈਕਟਵਿਟੀ ਟੂਲ ਸ਼ਾਮਲ ਹਨ ਜਿਵੇਂ ਐਂਡ੍ਰੌਡ ਆਟੋ, ਐਪਲ ਕਾਰ ਪਲੇਅ ਐਂਡ ਮਿਰਰ ਲਿੰਕ. ਇਸਦੇ ਇਲਾਵਾ ਵੌਇਸ ਫੰਕਸ਼ਨ ਅਤੇ ਸਕਰੀਨ ਤੇ ਪਿਛਲਾ ਪਾਰਕਿੰਗ ਕੈਮਰਾ ਡਿਸਪਲੇ ਵੀ ਹੈ. ਕਾਰ ਵਿੱਚ ਈਕੋ ਕੋਟਿੰਗ ਤਕਨਾਲੋਜੀ ਦਾ ਪ੍ਰਯੋਗ ਵੀ ਕੀਤਾ ਗਿਆ ਹੈ, ਜੋ ਏਸੀ ਦੀ ਖਰਾਬ ਬਦਬੂ ਨੂੰ ਰੋਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:buy new syntro car of hyundai