ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਸਾਲ ਤੋਂ ਮਹਿੰਗੀਆਂ ਹੋ ਰਹੀਆਂ ਕਾਰਾਂ ਤੇ ਬਾਈਕਸ

ਨਵੇਂ ਸਾਲ ਤੋਂ ਮਹਿੰਗੀਆਂ ਹੋ ਰਹੀਆਂ ਕਾਰਾਂ ਤੇ ਬਾਈਕਸ

ਨਵੇਂ ਸਾਲ ’ਚ ਜੇ ਤੁਸੀਂ ਕੋਈ ਨਵਾਂ ਮੋਟਰਸਾਇਕਲ ਜਾਂ ਕਾਰ ਖ਼ਰੀਦਣ ਬਾਰੇ ਸੋਚ ਰਹੇ ਹੋ, ਤਾਂਾ ਤੁਹਾਨੂੰ ਇਸ ਦੀ ਵੱਧ ਕੀਮਤ ਅਦਾ ਕਰਨੀ ਪੈ ਸਕਦੀ ਹੈ। ਦਰਅਸਲ, ਦੇਸ਼ ਦੀਆਂ ਜ਼ਿਆਦਾਤਰ ਆਟੋ ਕੰਪਨੀਆਂ ਨੇ ਕਾਰ ਤੋਂ ਲੈ ਕੇ ਬਾਈਕ ਤੱਕ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ।

 

 

ਇਹ ਨਵੀਂਆਂ ਕੀਮਤਾਂ 1 ਜਨਵਰੀ ਤੋਂ ਲਾਗੂ ਹੋ ਜਾਣਗੀਆਂ। ਹੁੰਡਈ ਨੇ ਜਨਵਰੀ ਮਹੀਨੇ ਤੋਂ ਕਾਰਾਂ ਦੀਆਂ ਕੀਮਤਾਂ ’ਚ ਵਾਧੇ ਦਾ ਐਲਾਨ ਕੀਤਾ ਹੈ। ਕੰਪਨੀ ਦੇ ਹਰ ਮਾਡਲ ਤੇ ਫ਼ਿਊਏਲ ਵੇਰੀਐਂਟ ਦੇ ਹਿਸਾਬ ਨਾਲ ਕੀਮਤਾਂ ਵਿੱਚ ਵਾਧਾ ਹੋਵੇਗਾ। ਭਾਵੇਂ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਕਿਸ ਮਾਡਲ ਦੀ ਕੀਮਤ ਵਿੱਚ ਕਿੰਨਾ ਵਾਧਾ ਹੋਵੇਗਾ।
 

 

ਹੁੰਡਈ ਮੁਤਾਬਕ ਉਤਪਾਦਨ ਲਾਗਤ ਵਿੱਚ ਵਾਧੇ ਤੇ ਸਾਮਾਨ ਮਹਿੰਗਾ ਹੋਣ ਕਾਰਨ ਉਸ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ। ਕੰਪਨੀ ਕੀਮਤ ਵਾਧੇ ਦੇ ਵੇਰਵੇ ਉੱਤੇ ਕੰਮ ਕਰ ਰਹੀ ਹੈ। ਉਸ ਤੋਂ ਬਾਅਦ ਹੀ ਉਹ ਦੱਸ ਸਕੇਗੀ ਕਿ ਕਿਸ ਮਾੱਡਲ ਦੀ ਕੀਮਤ ਵਿੱਚ ਕਿੰਨਾ ਵਾਧਾ ਹੋਵੇਗਾ।

 

 

ਦੋਪਹੀਆ ਵਾਹਨ ਕੰਪਨੀ ਹੀਰੋ ਮੋਟੋਕਾਰਪ ਨੇ ਜਰਨਵਰੀ ਮਹੀਨੇ ਤੋਂ ਆਪਣੀ ਬਾਈਕ ਤੇ ਸਕੂਟਰਾਂ ਦਦੀਆਂ ਕੀਮਤਾਂ ਵਿੱਚ 2,000 ਰੁਪਏ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਭਾਵੇਂ ਗੱਡੀਆਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਹੀਰੋ ਮੋਟੋਕਾਰਪ ਇਸ ਵੇਲੇ 39,900 ਰੁਪਏ ਤੋਂ ਲੈ ਕੇ 1.05 ਲੱਖ ਰੁਪਏ ਤੱਕ ਦੀਆਂ ਗੱਡੀਆਂ ਦੀ ਵਿਕਰੀ ਕਰਦਾ ਹੈ।

 

 

ਇਸੇ ਤਰ੍ਹਾਂ ਟੀਵੀਐੱਸ ਦੇ ਸਕੂਟਰ ਤੇ ਬਾਈਕਸ ਦੀਆਂ ਕੀਮਤਾਂ ਵੀ ਜਨਵਰੀ 2020 ਤੋਂ ਵਧਣ ਵਾਲੀਆਂ ਹਨ। ਇੱਕ ਰਿਪੋਰਟ ਮੁਤਾਬਕ TVS ਦੇ ਵੱਖੋ–ਵੱਖਰੇ ਮਾੱਡਲਾਂ ਦੀ ਆੱਨ–ਰੋਡ ਕੀਮਤ ਵਿੱਚ 7,500–39,000 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਕੀਮਤਾਂ ’ਚ ਵਾਧੇ ਦਾ ਮੁੱਖ ਕਾਰਨ ਕੰਪਨੀ ਵੱਲੋਂ ਨਵੇਂ ਲਾਗੂ ਹੋਣ ਵਾਲੇ BS-VI ਇਮਿਸ਼ਨ ਮਾਪਦੰਡਾਂ ਦੇ ਮੁਤਾਬਕ ਮਾੱਡਲਜ਼ ਦਾ ਅਪਗ੍ਰੇਡੇਸ਼ਨ ਹੈ।

 

 

ਇਸ ਤੋਂ ਪਹਿਲਾਂ ਟਾਟਾ ਮੋਟਰਜ਼ ਨੇ ਕਾਰ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cars and Bikes to be dearer from new year