ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਲੈਕਟ੍ਰਿਕ ਕਾਰ ਖਰੀਦਣ ਵਾਲੇ ਨੂੰ 1 ਅਪ੍ਰੈਲ ਤੋਂ ਮਿਲੇਗੀ ਸਬਸਿਡੀ

ਜੇਕਰ ਤੁਸੀਂ ਵੀ ਇਲੈਕਟ੍ਰਿਕ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਸਹੀ ਸਮਾਂ ਹੈ। ਕਿਉਂਕਿ ਸਰਕਾਰ ਛੇਤੀ ਹੀ ਇਲੈਕਟ੍ਰਿਕ ਕਾਰਾਂ ਤੇ 1.5 ਲੱਖ ਰੁਪਏ ਤੱਕ ਦੀ ਸਬਸੀਡੀ ਦੇਣ ਜਾ ਰਹੀ ਹੈ।

 

ਭਾਰਤ ਸਰਕਾਰ ਦੀ ਫ਼ੇਮ–2 (ਫ਼ਾਸਟਰ ਅਡਾਪਸ਼ਨ ਐਂਡ ਮੈਨਿਊਫ਼ੈਕਚਰਿੰਗ ਆਫ਼ ਹਾਈਬ੍ਰਿੱਡ ਐਂਡ ਇਲੈਕਟ੍ਰਿਕ ਵਹੀਕਲਸ) ਸਕੀਮ 1 ਅਪ੍ਰੈਲ 2019 ਤੋਂ ਪੂਰੇ ਦੇਸ਼ ਚ ਲਾਗੂ ਹੋਣ ਵਾਲੀ ਹੈ। ਫ਼ੇਮ–2 ਸਕੀਮ ਤਹਿਤ 10,000 ਕਰੋੜ ਰੁਪਏ ਦੀ ਰਾਸ਼ੀ ਤੈਅ ਕੀਤੀ ਗਈ ਹੈ ਜਿਸ ਨੂੰ ਵੱਖੋ ਵੱਖਰੇ ਮੋਟਰ ਵਾਹਨ ਖੇਤਰਾਂ ਚ ਵੰਡਿਆ ਗਿਆ ਹੈ, ਜਿਸ ਵਿਚ ਇਲੈਕਟ੍ਰਿਕ ਕਾਰ, ਹਾਈਬ੍ਰਿੱਡ ਕਾਰ, ਇਲੈਕਟ੍ਰਿਕ ਬੱਸ, ਇਲੈਕਟ੍ਰਿਕ ਟੂ–ਵੀਹਲਰ ਤੇ ਈ–ਰਿਕਸ਼ਾ ਆਦਿ ਸ਼ਾਮਲ ਹਨ।

 

cardekho.com ਮੁਤਾਬਕ ਫ਼ੇਮ–2 ਤਹਿਤ 15 ਲੱਖ ਰੁਪਏ ਤੱਕ ਦੀ ਕੀਮਤਾਂ ਵਾਲੀਆਂ 35,000 ਇਲੈਕਟ੍ਰਿਕ ਕਾਰਾਂ ਤੇ 1.5 ਲੱਖ ਰੁਪਏ ਤੱਕ ਦੀ ਉਤਸ਼ਾਹਤ ਸਬਸਿਡੀ ਦਿੱਤੀ ਜਾਵੇਗੀ। ਫ਼ੇਮ–1 ਸਕੀਮ ਤਹਿਤ ਇਹ ਰਕਮ ਵੱਧ ਤੋਂ ਵੱਧ 1.38 ਲੱਖ ਰੁਪਏ ਤੱਕ ਸੀ।

 

ਉੱਥੇ ਹੀ, ਹਾਈਬ੍ਰਿਡ ਕਾਰਾਂ ਤੇ ਇਹ ਰਕਮ 13,000 ਰੁਪਏ ਤਕ ਹੋਵੇਗੀ। ਸਰਕਾਰ ਨੇ ਫ਼ੇਮ–1 ਯੋਜਨਾ ਚ ਵੀ ਹਾਈਬ੍ਰਿਡ ਕਾਰਾਂ ਤੇ 13,000 ਰੁਪਏ ਦੀ ਉਤਸ਼ਾਹਤ ਸਬਸਿਡੀ ਰਕਮ ਦਾ ਐਲਾਨ ਕੀਤਾ ਸੀ, ਪਰ ਬਾਅਦ ਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।

 

ਪੀਟੀਆਈ ਮੁਤਾਬਕ 15 ਲੱਖ ਰੁਪਏ ਦੀ ਕੀਮਤ ਵਾਲੀ 20,000 ਹਾਈਬ੍ਰਿਡ ਕਾਰਾਂ ਤੇ ਹੀ ਇਹ ਰਕਮ ਮਿਲੇਗੀ।

 

ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਹ ਉਤਸ਼ਾਹਤ ਰਕਮ ਵਾਲੀ ਸਕੀਮ ਫ਼ੇਮ–2 ਯੋਜਨਾ ਲਾਗੂ ਹੋਣ ਤੋਂ ਤਿੰਨ ਸਾਲ ਤਕ ਦੀ ਮਿਆਦ ਨਾਲ ਹੋਵੇਗੀ। ਹਾਲੇ ਬਾਜ਼ਾਰ ਚ ਸਿਰਫ ਦੋ ਹੀ ਕੰਪਨੀਆਂ ਦੀਆਂ ਇਲੈਕਟ੍ਰਿਕ ਕਾਰਾਂ ਮੌਜੂਦ ਹਨ। ਪਹਿਲੀ ਮਹਿੰਦਰਾ ਈ2ਓ ਪਲੱਸ ਤੇ ਦੂਜੀ ਮਹਿੰਦਰਾ ਈਵੇਰਿਟੋ ਈਵੀ ਮਾਰਕਿਟ ਚ ਹਨ।

 

ਟਾਟਾ ਟਿਗੋਰ ਈਵੀ, ਮਾਰੂਤੀ ਵੈਗਨਆਰ ਬੈਸਟ ਈਵੀ, ਟਾਟਾ ਅਲਟ੍ਰੋਜ਼, ਹੁੰਡਈ ਕੋਨਾ ਇਲੈਕਟ੍ਰਿਕ ਪ੍ਰੀਮਿਅਮ, ਕਾਰ ਆਦਿ ਛੇਤੀ ਹੀ ਭਾਰਤੀ ਬਾਜ਼ਾਰ ਚ ਆਉਣ ਵਾਲੀਆਂ ਇਲੈਕਟ੍ਰਿਕ ਕਾਰਾਂ ਹਨ। ਜਿਨ੍ਹਾਂ ਦੀ ਕੀਮਤ 15 ਲੱਖ ਤੋਂ ਉੱਪਰ ਹੋਵੇਗੀ ਜਿਸ ਕਾਰਨ ਇਨ੍ਹਾਂ ਤੇ ਕੋਈ ਵੀ ਉਤਸ਼ਾਹਤ ਸਬਸਿਡੀ ਨਹੀਂ ਮਿਲੇਗੀ।

 

ਇਲੇਕਟ੍ਰਿਕ ਵਾਹਨਾਂ ਦੀ ਚਾਰਜਿੰਗ ਲਈ ਪੂਰੇ ਦੇਸ਼ ਚ 2,700 ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਲਗਾਉਣ ਦੀਆਂ ਤਿਆਰੀਆਂ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FAME-2 scheme to start from 1st April subsidy up to 1 lakh 50 thousand on electric cars