ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ 5 ਇਲੈਕਟ੍ਰਾਨਿਕ ਕਾਰਾਂ ਫੁਲ ਚਾਰਜ ਹੋਣ ’ਤੇ ਚੱਲਣਗੀਆਂ 150 ਤੋਂ 452 ਕਿਲੋਮੀਟਰ

ਕੇਂਦਰ ਸਰਕਾਰ ਨੇ ਬਜਟ 2019 ਚ ਇਲੈਕਟ੍ਰਾਨਿਕ ਵਾਹਨਾਂ ਦੀ ਖਰੀਦ ’ਤੇ ਛੋਟ ਦਿੱਤੀ ਹੈ। ਇਲੈਕਟ੍ਰਾਨਿਕ ਵਾਹਨਾਂ ਤੇ ਜੀਐਸਟੀ 12 ਫੀਸਦ ਤੋਂ ਘਟਾ ਕੇ 5 ਫੀਸਦ ਕਰਨ ਲਈ ਜੀਐਸਟੀ ਕੌਂਸਲ ਨੂੰ ਕਿਹਾ ਗਿਆ ਹੈ। ਨਾਲ ਹੀ ਇਲੈਕਟ੍ਰਾਨਿਕ ਵਾਹਨ ਲਈ ਕਰਜ਼ੇ ਦੇ 1.50 ਲੱਖ ਰੁਪਏ ਤਕ ਦੇ ਵਿਆਜ਼ ’ਤੇ ਇਨਕਮ ਟੈਕਸ ਚ ਛੋਟ ਮਿਲੇਗੀ।

 

ਹਾਲ ਹੀ ਚ ਕੁਝ ਕਾਰਾਂ ਲਾਂਚ ਹੋਈਆਂ ਹਨ ਜਾਂ ਹੋਣ ਵਾਲੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਇਲੈਕਟ੍ਰਾਨਿਕ ਕਾਰਾਂ ਬਾਰੇ।

 

ਹੁੰਡਈ ਕੋਨਾ

ਹੁੰਡਈ ਨੇ ਮੰਗਲਵਾਰ ਨੂੰ ਆਪਣੀ ਇਲੈਕਟ੍ਰਾਨਿਕ ਕਾਰ ਕੋਨਾ ਲਾਂਚ ਕਰ ਦਿੱਤੀ ਹੈ। 25 ਲੱਖ ਰੁਪਏ ਦੀ ਕੀਮਤ ਵਾਲੀ ਕੋਨਾ ਕਾਰ ਇਕ ਵਾਰ ਚਾਰਜ ਕਰਨ ਚ 452 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੀ ਹੈ।

 

 

 

 

 

 

 

 
 
 
 
 
 
 
 
 
 
 
 
 
 

 

 

ਮਹਿੰਦਰਾ e2o Plus

ਮਹਿੰਦਰਾ ਛੇਤੀ ਆਪਣੀ ਛੋਟੀ ਇਲੈਕਟ੍ਰਾਨਿਕ ਕਾਰ e2o Plus ਲਾਂਚ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਹਿੰਦਰਾ ਇਲੈਕਟ੍ਰਾਨਿਕ eKUV100 ਇਸ ਦੀ ਥਾਂ ਲੈ ਸਕਦੀ ਹੈ। ਮਹਿੰਦਰਾ eKUV100 ਨੂੰ 18.5kWh ਦੀ ਬੈਟਰੀ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। 9-10 ਲੱਖ ਰੁਪਏ ਦੀ ਕੀਮਤ ਵਾਲੀ ਇਹ ਕਾਰ ਇਕ ਵਾਰ ਚਾਰਜ ਕਰਨ ਤੇ 150 ਤੋਂ 180 ਕਿਲੋਮੀਟਰ ਚਲੇਗੀ।

 

ਮਾਰੂਤੀ ਵੈਗਨਆਰ

ਇਹ ਕਾਰ ਹੁਣ ਇਲੈਕਟ੍ਰਾਨਿਕ ਪ੍ਰਣਾਲੀ ਚ ਆਉਣ ਵਾਲੀ ਹੈ। ਅਗਲੇ ਸਾਲ ਤਕ ਇਸ ਕਾਰ ਦੇ ਲਾਂਚ ਹੋਣ ਦੇ ਆਸਾਰ ਹਨ। ਕੰਪਨੀ ਇਹ ਇਲੈਕਟ੍ਰਾਨਿਕ 50 ਕਾਰਾਂ ਦੀ ਟੈਸਟਿੰਗ ਚ ਰੁਝੀ ਹੈ।

 

ਟਾਟਾ ਮੋਟਰਜ਼ ਅਲਟ੍ਰੋਜ਼

ਇਹ ਕਾਰ ਪ੍ਰੀਮਿਅਮ ਹੈਚਬੈਕ ਕਾਰ ਹੈ। ਮੰਨਿਆ ਜਾ ਰਿਹਾ ਹੈ ਕਿ ਇਕ ਵਾਰ ਚਾਰਜ ਕਰਨ ਤੇ ਇਹ ਕਾਰ 250 ਕਿਲੋਮੀਟਰ ਤਕ ਚੱਲ ਸਕਦੀ ਹੈ।

 

ਐਮਜੀ eZS ਇਲੈਕਟ੍ਰਾਨਿਕ

ਇਹ ਕਾਰ ਇਸ ਸਾਲ ਦੇ ਆਖਰ ਤਕ ਲਾਂਚ ਹੋ ਸਕਦੀ ਹੈ। 25 ਤੋਂ 30 ਲੱਖ ਰੁਪਏ ਦੀ ਕੀਮਤ ਵਾਲੀ ਇਹ ਕਾਰ ਇਕ ਵਾਰ ਚਾਰਜ ਕਰਨ ਤੇ 350 ਕਿਲੋਮੀਟਰ ਤਕ ਚੱਲ ਸਕਦੀ ਹੈ।

 

ਆਡੀ ਇਲੈਕਟ੍ਰਾਨਿਕ

ਹਾਲ ਚ ਇਸ ਕਾਰ ਨੂੰ ਦੇਸ਼ ਚ ਪੇਸ਼ ਕੀਤਾ ਗਿਆ ਹੈ। ਇਹ ਪਹਿਲੀ ਲਗਜ਼ਰੀ ਐਸਯੂਵੀ ਹੋਵੇਗੀ ਤੇ ਵਿਕਣ ਲਈ ਇਸ ਸਾਲ ਦੇ ਆਖਰ ਤਕ ਆ ਜਾਵੇਗੀ। ਇਹ ਇਕ ਵਾਰ ਚਾਰਜ ਕਰਨ ਤੇ 400 ਕਿਲੋਮੀਟਰ ਚਲੇਗੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:five electronic cars will run on the full charge from 150 to 450 km