ਹੀਰੋ ਇਲੈਕਟ੍ਰਿਕ (Hero Electric) ਨੇ ਸੋਮਵਾਰ ਨੂੰ ਦੋ ਨਵੇਂ ਈ-ਸਕੂਟਰ ਮਾਡਲਾਂ ਓਪਟੀਮਾ ਈਆਰ ਅਤੇ ਨਿਕਸ ਈਆਰ (ਐਕਸਟੈਂਡਡ ਰੇਂਜ) ਨੂੰ ਭਾਰਤੀ ਬਾਜ਼ਾਰ ਵਿਚ ਪੇਸ਼ ਕੀਤਾ। ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਨਵੇਂ ਸਕੂਟਰ ਹੀਰੋ ਦੇ ਸਾਰੇ ਇਲੈਕਟ੍ਰਿਕ ਡੀਲਰਾਂ ਕੋਲ ਉਪਲਬਧ ਹਨ।
ਹੀਰੋ ਇਲੈਕਟ੍ਰਿਕ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੋਹਿੰਦਰ ਗਿੱਲ ਨੇ ਕਿਹਾ, “ਸਾਨੂੰ ਈ-ਸਕੂਟਰਾਂ ਦੀ ਸੀਮਾ ਬਾਰੇ ਲਗਾਤਾਰ ਫੀਡਬੈਕ ਮਿਲ ਰਹੀ ਸੀ। ਲੋਕ ਇਸ ਗੱਲ ਤੋਂ ਪਰੇਸ਼ਾਨ ਸਨ। ਨਿਕਸ ਈਆਰ ਅਤੇ ਓਪਟੀਮਾ ਈਆਰ ਨਾਲ ਅਸੀਂ ਇਸ ਮੁੱਦੇ ਨੂੰ ਹੱਲ ਕਰ ਰਹੇ ਹਾਂ ਜੋ ਪ੍ਰਦਰਸ਼ਨ ਦੇ ਪੱਖੋਂ ਕਿਤੇ ਬਿਹਤਰ ਹੈ।''
ਉਨ੍ਹਾਂ ਕਿਹਾ ਕਿ ਫੇਮ-2 ਦੇ ਮਿਲਣ ਵਾਲੇ ਲਾਭ ਕਾਰਨ ਵੀ ਕੰਪਨੀ ਸਸਤੀ ਕੀਮਤ 'ਤੇ ਈ-ਸਕੂਟਰ ਪੇਸ਼ ਕਰਨ ਦੇ ਯੋਗ ਹੋ ਸਕੀ ਹੈ। ਸ਼ੋਅਰੂਮਾਂ ਵਿਚ ਇਨ੍ਹਾਂ ਮਾਡਲਾਂ ਦੀ ਕੀਮਤ 68,721 ਰੁਪਏ ਤੋਂ 69,754 ਰੁਪਏ ਦੇ ਵਿਚਕਾਰ ਹੈ।
.