BS6 ਬਾਲਣ ਮਾਨਕ ਅਗਲੇ ਸਾਲ 2020 ਤੋਂ ਲਾਗੂ ਹੋਣਗੇ ਪਰ ਉਸ ਤੋਂ ਪਹਿਲਾਂ ਹੀ ਕੰਪਨੀਆਂਨੇ ਆਪਣੀਆਂ ਗੱਡੀਆਂ ਚ BS6 ਇੰਜਣ ਦੇਣੇ ਸ਼ੁਰੂ ਕਰ ਦਿੱਤੇ ਹਨ। ਕੁਝ ਦਿਨ ਪਹਿਲਾਂ ਹੀ ਹੋਂਡਾ ਕੰਪਨੀ ਨੇ ਐਲਾਨ ਕੀਤਾ ਸੀ ਕਿ ਉਹ 12 ਜੂਨ ਨੂੰ BS6 ਇੰਜਣ ਨਾਲ ਪਹਿਲਾਂ ਦੋ-ਪਹੀਆ ਵਾਹਨ ਪੇਸ਼ ਕਰੇਗੀ ਪਰ ਇਸ ਤੋਂ ਪਹਿਲਾਂ ਹੀ ਹੀਰੋ ਮੋਟਰਕਾਰਪੋਰੇਸ਼ਨ ਨੇ ਐਲਾਨ ਕੀਤਾ ਕਿ ਉਹ ਖੁੱਦ BS6 ਸਰਟੀਫ਼ਿਕੇ਼ਸਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ।
ਹੀਰੋ ਮੋਟਰਕਾਰਪੋਰੇਸ਼ਨ ਦੀ Splendor iSmart ਮੋਟਰਸਾਈਕਲ ਨੂੰ BS6 ਸਰਟੀਫ਼ਿਕੇ਼ਸਨ ਹਾਸਲ ਹੋਈ ਹੈ। ਮੋਟਰ ਸਾਈਕਲ ਨੂੰ ਇਹ ਸਰਟੀਫ਼ਿਕੇਸ਼ਨ ਇੰਟਰਨੈਸ਼ਨਲ ਸੈਂਟਰ ਫ਼ਾਰ ਆਟੋਮੋਟਿਵ ਤਕਨੋਲਜੀ (ICAT) ਨੇ ਦਿੱਤਾ ਹੈ, ਜਿਸ ਚ ਬਾਈਕ ਨੇ ਟੈਸਟਿੰਗ ਦੌਰਾਨ BS6 ਬਾਲਣ ਮਾਨਕਾਂ ਨੂੰ ਪੂਰਾ ਕੀਤਾ ਹੈ।
BS6 ਐਮੀਸ਼ਨ ਨਾਮਰਸ਼ ਵਾਲੀ Splendor iSmart ਮੋਟਰ ਸਾਈਕਲ ਨੂੰ ਰਾਜਸਥਾਨ ਦੇ ਜੈਪੁਰ ਵਿਖੇ ਕੰਪਨੀ ਦੇ ਆਰਐਂਡਡੀ ਹਬ ਸੈਂਟਰ ਫਾਰ ਇਨੋਵੇ਼ਸਨ ਐਂਡ ਟੈਕਨੋਜਲੀ ਚ ਇਨ ਹਾਊਸ ਡਿਜ਼ਾਈਨ ਅਤੇ ਡਿਵੈਲਪ ਕੀਤਾ ਗਿਆ ਹੈ। ਟਾਈਪ ਦੀ ਮਨਜ਼ੂਰੀ ਮਿਲਣ ਮਗਰੋਂ ਕੰਪਨੀ ਹੁਣ Splendor iSmart ਦੀ ਬਣਾਈ ਸ਼ੁਰੂ ਕਰ ਸਕਦੀ ਹੈ।
.