ਹੋਂਡਾ ਮੋਟਰਸਾਈਕਲ ਨੇ ਇਸ ਸਾਲ ਤਿਓਹਾਰਾਂ ਦੀ ਸ਼ੁਰੂਆਤ 'ਚ ਹੀ 125 ਸੀਸੀ ਮੋਟਰਸਾਈਕਲ ਸੈਕਸ਼ਨ ਵਿੱਚ ਨਵਾਂ ਰਿਕਾਰਡ ਬਣਾ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਹੌਂਡਾ ਸੀਬੀ ਸ਼ਾਈਨ ਦੀ ਸਿਰਫ ਅਗਸਤ ਮਹੀਨੇ ਵਿੱਚ ਹੀ ਇੱਕ ਲੱਖ ਤੋਂ ਜ਼ਿਆਦਾ ਦੀ ਵਿਕਰੀ ਹੋਈ ਹੈ।
ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਹੌਂਡਾ ਸੀਬੀ ਸ਼ਾਈਨ ਬ੍ਰਾਂਡ ਦੀ ਇਕ ਮਹੀਨੇ ਦੀ ਘਰੇਲੂ ਵਿਕਰੀ ਇਸ ਸਾਲ ਅਗਸਤ ਵਿੱਚ 108790 ਨੂੰ ਪਾਰ ਕਰ ਗਈ ਹੈ, ਜਦਕਿ 2017 ਅਗਸਤ ਵਿੱਚ 94,748 ਸੀਬੀ ਸ਼ਾਈਨ ਬਾਈਕ ਵੇਚੀ ਗਈ ਸੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਸੀਬੀ ਸ਼ਾਈਨ ਅਤੇ ਸੀਬੀ ਸ਼ਾਈਨ ਐਸਪੀ ਦੀ ਵਿਕਰੀ ਤੇਜ਼ੀ ਨਾਲ ਵਧ ਰਹੀ ਹੈ, ਪਿਛਲੇ ਸਾਲ ਹੌਂਡਾ ਦੀ 125 ਸੀਸੀ ਮੋਟਰਸਾਈਕਲਾਂ ਦੀ ਵਿਕਰੀ 4,32,984 ਵਾਹਨ ਹੋਈ ਸੀ, ਜਿਸ ਵਿੱਚ ਇਸ ਸਾਲ 14 ਫੀਸਦੀ ਦੀ ਵੱਡਾ ਵਾਧਾ ਦਰਜ ਕੀਤਾ ਗਿਆ ਹੈ ਤੇ ਇਹ 4,95,315 ਵਾਹਨ ਹੋ ਗਈ ਹੈ। ਪਹੁੰਚ ਗਿਆ ਹੈ ਇਸ ਦੇ ਨਾਲ ਹੀ ਇਸ ਸੈਗਮੈਂਟ ਵਿੱਚ ਸਾਰੀਆਂ ਕੰਪਨੀਆਂ ਦੇ 945,733 ਮੋਟਰਸਾਈਕਲ ਅਪਰੈਲ ਤੋਂ ਅਗਸਤ 2018 ਦੌਰਾਨ ਵੇਚੇ ਗਏ ਹਨ।
ਕੰਪਨੀ ਨੇ ਕਿਹਾ ਕਿ ਇਸੇ ਸਾਲ ਅਪ੍ਰੈਲ-ਅਗਸਤ ਦੌਰਾਨ ਹੌਂਡਾ ਦਾ ਮਾਰਕੀਟ ਸ਼ੇਅਰ 6 ਫੀਸਦੀ ਤੋਂ 52 ਫੀਸਦੀ ਵੱਧ ਗਿਆ ਹੈ ਅਤੇ ਮੋਟਰਸਾਈਕਲ ਸੈਕਟਰ ਵਿਚ ਕੰਪਨੀ ਦੂਜਾ ਸਥਾਨ 'ਤੇ ਹੈ। ਭਾਰਤ ਵਿੱਚ 125 ਸੀਸੀ ਮੋਟਰਸਾਈਕਲ ਲੈਣ ਵਾਲਾ ਹੋਰ ਉਪਭੋਗਤਾ ਸੀਬੀ ਸ਼ਾਈਨ ਬਾਈਕ ਲੈ ਰਿਹਾ ਹੈ।