ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਲੈਕਟ੍ਰਿਕ ਕਾਰ Hyundai Kona ਹੋਈ 1.58 ਲੱਖ ਰੁਪਏ ਸਸਤੀ, ਬੁਕਿੰਗ ਵਧੀ

ਕਾਰ ਬਣਾਉਣ ਵਾਲੀ ਕੰਪਨੀ ਹੁੰਡਈ ਦੀ ਇਲੈਕਟ੍ਰਿਕ ਕਾਰ ਐਸਯੂਪੀ ਕੋਨਾ ਦੀ ਕੀਮਤ ਚ 1.58 ਲੱਖ ਰੁਪਏ ਦੀ ਛੋਟ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਾਹਨਾਂ ਤੇ ਜੀਐਸਟੀ ਚ ਕਮੀ ਦਾ ਲਾਭ ਗਾਹਕਾਂ ਤਕ ਪਹੁੰਚਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ।

 

ਕੰਪਨੀ ਮੁਤਾਬਕ 1 ਅਗਸਤ 2019 ਤੋਂ ਕੋਨਾ ਦੀ ਕੀਮਤ ਹੁਣ 23.71 ਲੱਖ ਰੁਪਏ ਹੋ ਗਈ ਹੈ ਜਦਕਿ ਇਹ ਕੀਮਤ ਪਹਿਲਾਂ 25.3 ਲੱਖ ਰੁਪਏ ਸੀ। ਕੋਨਾ ਇਲੈਕਟ੍ਰਿਕ ਦੀ ਹੁਣ ਤਕ 152 ਬੁਕਿੰਗ ਮਿਲ ਗਈਆਂ ਹਨ। ਕਾਰ ਦੀ ਵਿਕਰੀ 11 ਸ਼ਹਿਰਾਂ ਚ 15 ਡੀਲਰਾਂ ਦੁਆਰਾ ਕੀਤੀ ਜਾਵੇਗੀ। ਕੋਨਾ ਕਾਰ ਇਕ ਵਾਰ ਚਾਰਜ ਕਰਨ 452 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੀ ਹੈ

 

ਇਸ ਤੋਂ ਪਹਿਲਾਂ ਟਾਟਾ ਮੋਟਰਸ ਨੇ ਟਿਗੋਰ ਈਵੀ ਦਾ ਮੁੱਲ 80,000 ਘਟਾਇਆ ਹੈ। ਭਾਰਤ ਸਰਕਾਰ ਨੇ ਹੁਣ ਇਲੈਕਟ੍ਰਿਕ ਵਾਹਨਾਂ ’ਤੇ ਜੀਐਸਟੀ ਦਰ 12 ਤੋਂ ਘਟਾ ਕੇ 5 ਫੀਸਦ ਕਰ ਦਿੱਤੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyundai Kona electric price drop by Rs 1 point 58 lakh know details