ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਦੀਆਂ ਇਹ ਹਨ ਹੈਰਾਨ ਕਰਨ ਵਾਲੀਆਂ ਵਿਸ਼ੇਸ਼ਤਾਵਾਂ!

1 / 2ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਦੀਆਂ ਇਹ ਹਨ ਹੈਰਾਨ ਕਰਨ ਵਾਲੀਆਂ ਵਿਸ਼ੇਸ਼ਤਾਵਾਂ

2 / 2train

PreviousNext

ਮੁੰਬਈ-ਅਹਿਮਦਾਬਾਦ ਵਿਚਾਲੇ ਦੌੜਣ ਵਾਲੀ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਭੂਚਾਲ, ਅੱਗ ਅਤੇ ਹਾਦਸਿਆਂ ਦੇ ਖ਼ਤਰਿਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗੀ। ਬੁਲੇਟ ਟ੍ਰੇਨ ਦੇ ਸੁਰੱਖਿਅਤ ਕੰਮਕਾਜ ਦਾ ਪੁੱਖਤਾ ਪ੍ਰਬੰਧ ਜਪਾਨ ਦੀ ਤਕਨਾਲੋਜੀ ਸਿ਼ਨਕਾਨਸੈਨ ਦੀ ਮਦਦ ਨਾਲ ਕੀਤਾ ਜਾਏਗਾ। ਇਹ ਨਹੀਂ, ਬੁਲੇਟ ਟ੍ਰੇਨ ਚ ਮੀਂਹ, ਹਵਾ ਦੀ ਗਤੀ ਅਤੇ ਭੂਚਾਲ ਮਾਪਣ ਵਾਲੇ ਯੰਤਰ ਹੋਣਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੁਲੇਟ ਟ੍ਰੇਨ ਦੀ ਯਾਤਰਾ ਹਵਾਈ ਜਹਾਜ਼ ਨਾਲੋਂ ਵਧੇਰੇ ਸੁਰੱਖਿਅਤ ਹੋਵੇਗੀ।

 

ਹਾਈ ਸਪੀਡ ਰੇਲ ਕਾਰੀਡੋਰ ਪ੍ਰਾਜੈਕਟ ਦੇ ਬੁਲਾਰੇ ਧਨੰਜਯ ਕੁਮਾਰ ਨੇ ਹਿੰਦੁਸਤਾਨ ਨੂੰ ਦੱਸਿਆ ਕਿ ਜਪਾਨ ਚ ਬੁਲੇਟ ਟ੍ਰੇਨ ਸੁਰੱਖਿਅਤ ਦੌੜ ਰਹੀ ਹੈ। ਪਿਛਲੇ 50 ਸਾਲ ਤੋਂ ਅੱਜ ਤੱਕ ਕੋਈ ਦੁਰਘਟਨਾ ਨਹੀਂ ਹੋਈ ਹੈ। ਇਹ ਜਪਾਨ ਦੇ ਤਕਨੀਕ ਸਿ਼ਨਕਾਨਸੈਨ ਦੀ ਮਦਦ ਨਾਲ ਸੰਭਵ ਹੋਇਆ ਹੈ। ਹਾਈ ਸਪੀਡ ਰੇਲ ਕਾਰੀਡੋਰ ਵਿਚ ਸਿ਼ਨਕਾਨਸੈਨ ਨੂੰ ਕਈ ਤਕਨੀਕਾਂ ਨਾਲ ਸ਼ਾਮਲ ਕੀਤਾ ਗਿਆ ਹੈ। ਹਾਈ ਸਪੀਡ ਕਾਰੀਡੋਰ ਵਿਚ ਅਤਿ ਆਧੁਨਿਕ ਟੱਕਰ ਮਾਪਣ ਵਾਲੇ ਯੰਤਰ ਲਗਾਏ ਜਾਣਗੇ ਜਿਸ ਨਾਲ ਕਿਸੇ ਵੀ ਰੁਕਾਵਟ ਦੇ ਬਾਅਦ ਟ੍ਰੇਨ ਤੁਰੰਤ ਰੁਕੇਗੀ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india first bullet train features and characteristics will shock you