ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨ `ਚ ਬਿਨਾ ਡਰਾਇਵਰ ਕਾਰ ਲਾਂਚ ਕਰਨ ਦੀਆਂ ਤਿਆਰੀਆਂ

ਜਾਪਾਨ `ਚ ਬਿਨਾ ਡਰਾਇਵਰ ਕਾਰ ਲਾਂਚ ਕਰਨ ਦੀਆਂ ਤਿਆਰੀਆਂ

ਜਾਪਾਨ `ਚ 2020 ਉਲੰਪਿਕ ਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਲੜੀ `ਚ ਉਸ ਨੇ ਦੇਸ਼ ਵਿੱਚ ਬਿਨਾ ਡਰਾਇਵਰ ਦੇ ਚੱਲਣ ਵਾਲੀਆਂ ਕਾਰਾਂ ਦੀ ਵੀ ਸ਼ੁਰੂਆਤ ਕਰ ਦਿੱਤੀ ਹੈ। ਅਹਿਮ ਗੱਲ ਇਹ ਹੈ ਕਿ ਦੁਨੀਆ `ਚ ਭਾਵੇਂ ਇਨ੍ਹਾਂ ਕਾਰਾਂ ਦੀ ਤਕਨਾਲੋਜੀ `ਤੇ ਕੰਮ ਚੱਲ ਰਿਹਾ ਹੋਵੇ ਪਰ ਜਾਪਾਨ ਨੇ ਇਸ ਮਾਮਲੇ `ਚ ਸ਼ੁਰੂਆਤ ਕਰ ਕੇ ਇਸ ਤਕਨੀਕ ਵਿੱਚ ਬਾਜ਼ੀ ਮਾਰ ਲਈ ਹੈ। ਸ਼ੁਰੂਆਤ `ਚ ਇਸ ਲਈ 5.3 ਕਿਲੋਮੀਟਰ ਦਾ ਰੂਟ ਤੈਅ ਕੀਤਾ ਗਿਆ ਹੈ।


ਉਂਝ ਹਾਲੇ ਬਿਨਾ ਡਰਾਇਵਰ ਦੇ ਕਾਰਾਂ ਦਾ ਸਫ਼ਰ ਕਾਫ਼ੀ ਮਹਿੰਗਾ ਲੱਗ ਰਿਹਾ ਹੈ। ਇੱਕ ਪਾਸੇ ਦਾ ਕਿਰਾਏ 1,500 ਯੇਨ (ਲਗਭਗ 950 ਰੁਪਏ) ਤੈਅ ਕੀਤਾ ਗਿਆ ਹੈ; ਭਾਵ ਇੱਕ ਕਿਲੋਮੀਟਰ ਦਾ ਸਫ਼ਰ ਤਹਿ ਕਰਨ ਲਈ 190 ਰੁਪਏ ਦੇਣੇ ਹੋਣਗੇ।


ਬਿਨਾ ਡਰਾਇਵਰ ਕਾਰ ਦਾ ਦੌਰ ਜਾਪਾਨ ਦੇ ਟੋਕੀਓ `ਚ ਸ਼ੁਰੂ ਹੋ ਚੁੱਕਾ ਹੈ। ਟੋਕੀਓ ਤੋਂ ਬਾਅਦ ਇਸ ਨੂੰ ਅਮਰੀਕਾ `ਚ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਜਾਪਾਨ ਦੀ ਰਾਜਧਾਨੀ ਟੋਕੀਓ `ਚ ਬਿਨਾ ਡਰਾਇਵਰ ਦੇ ਕਾਰ ਦੀ ਸ਼ੁਰੂਆਤ ਜ਼ੈੱਡਐੱਮਪੀ ਅਤੇ ਹਿਨੋਮਾਰੂ ਕੋਤਸੂ ਕੰਪਨੀ ਨੇ ਕੀਤੀ ਹੈ। ਜ਼ੈੱਡਐੱਮਪੀ ਰੋਬੋਟ ਬਣਾਉਣ ਵਾਲੀ ਕੰਪਨੀ ਹੈ ਤੇ ਇਹ ਹਿਨੋਮਾਰੂ ਕੋਤਸੂ ਜਾਪਾਨ `ਚ ਟੈਕਸੀ ਸੇਵਾ ਚਲਾਉਂਦੀ ਹੈ।


ਬਿਨਾ ਡਰਾਇਵਰ ਦੇ ਕਾਰ ਸੇਵਾ ਨੂੰ ਰੋਬੋਕਾਰ ਮਿੰਨੀ ਵੈਨ ਸਰਵਿਸ ਦਾ ਨਾਂਅ ਦਿੱਤਾ ਗਿਆ ਹੈ ਅਤੇ ਇਸ ਵਿੱਚ ਸਫ਼ਰ ਕਰਨ ਲਈ ਇਸ ਨੂੰ਼ ਆਨਲਾਈਨ ਬੁੱਕ ਕਰਨਾ ਹੋਵੇਗਾ। ਕਾਰ ਵਿੱਚ ਐਪ ਨਾਲ ਹੀ ਦਰਵਾਜ਼ਾ ਖੁੱਲ੍ਹੇਗਾ ਤੇ ਐਪ ਨਾਲ ਹੀ ਭੁਗਤਾਨ ਵੀ ਹੋਵੇਗਾ। ਜਾਪਾਨ `ਚ 2020 ਦੌਰਾਨ ਉਲੰਪਿਕ ਖੇਡਾਂ ਵੇਲੇ ਇਹ ਡਰਾਇਵਰਲੈੱਸ ਕਾਰ ਬਹੁਤ ਲਾਹੇਵ਼ੰਦ ਸਿੱਧ ਹੋ ਸਕਦੀ ਹੈ।


ਜਾਪਾਨ ਅਤੇ ਅਮਰੀਕਾ ਤੋਂ ਬਾਅਦ ਗੂਗਲ ਤੇ ਉਬਰ ਭਾਰਤ `ਚ ਵੀ ਬਿਨਾ ਡਰਾਇਵਰ ਦੇ ਟੈਕਸੀ ਸੇਵਾ ਸ਼ੁਰੂ ਕਰਨ ਦੀਆਂ ਤਿਆਰੀਆਂ `ਚ ਹੈ। ਭਾਵੇਂ ਹਾਲੇ ਤੱਕ ਭਾਰਤ `ਚ ਇਸ ਦਾ ਸਫ਼ਲ ਪਰੀਖਣ ਨਹੀਂ ਹੋ ਸਕਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸ਼ੁਰੂਆਤ `ਚ ਡਰਾਇਵਰਲੈੱਸ ਟੈਕਸੀ ਦੀ ਲਾਗਤ ਵੱਧ ਹੋਵੇਗੀ ਪਰ ਇਸ ਦੀ ਗਿਣਤੀ ਵਧਣ ਨਾਲ ਇਸ ਦੀ ਲਾਗਤ ਘਟ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Japan is preparing to launch driverless cars