ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਰਾਇਵਰ-ਰਹਿਤ ਕਾਰ ਨਾਲ 190 ਰੁਪਏ 'ਚ ਹੋਵੇਗੀ 1 ਕਿਲੋਮੀਟਰ ਦੀ ਯਾਤਰਾ

ਡਰਾਇਵਰ-ਰਹਿਤ ਕਾਰ ਨਾਲ 190 ਰੁਪਏ 'ਚ ਹੋਵੇਗੀ 1 ਕਿਲੋਮੀਟਰ ਦੀ ਯਾਤਰਾ

ਜਪਾਨ ਨੇ 2020  ਓਲੰਪਿਕ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਾਪਾਨ ਨੇ ਇਸ ਲਈ ਇੱਕ ਡ੍ਰਾਈਵਰਲੈੱਸ ਕਾਰ ਵੀ ਸ਼ੁਰੂ ਕਰ ਦਿੱਤੀ ਹੈ। ਦੁਨੀਆਂ ਅਜੇ  ਇਨ੍ਹਾਂ ਕਾਰਾਂ ਦੀ ਤਕਨੀਕ 'ਤੇ ਕੰਮ ਕਰ ਰਹੀ ਹੈ, ਪਰ ਜਾਪਾਨ ਨੇ ਇਸ ਤਕਨੀਕ ਨੂੰ ਅਾਰੰਭ ਕਰਕੇ ਬਾਜ਼ੀ ਮਾਰ ਲਈ ਹੈ। ਸ਼ੁਰੂ ਵਿੱਚ ਇਸ ਲਈ 5.3 ਕਿ.ਮੀ. ਦਾ ਇੱਕ ਰਸਤਾ ਤੈਅ ਕੀਤਾ ਗਿਆ ਹੈ।

 

ਹਾਲਾਂਕਿ ਡ੍ਰਾਈਵਰਲੈੱਸ ਯਾਤਰਾ ਕਾਫ਼ੀ ਮਹਿੰਗੀ ਹੈ। ਇਕ ਪਾਸੇ ਦਾ ਕਿਰਾਇਆ 1500 ਯੇਨ (950 ਰੁਪਏ) 'ਤੇ ਤੈਅ ਕੀਤਾ ਗਿਆ ਹੈ। ਭਾਵ, 1 ਕਿਲੋਮੀਟਰ ਦੀ ਯਾਤਰਾ 190 ਰੁਪਏ ਵਿੱਚ ਹੋਵੇਗੀ।

 

ਟੋਕੀਓ, ਜਪਾਨ ਵਿਚ ਡ੍ਰਾਈਵਰਲੈੱਸ ਕਾਰ ਸ਼ੁਰੂ ਹੋ ਗਈ ਹੈ। ਟੋਕੀਓ ਤੋਂ ਬਾਅਦ ਇਹ ਯੂਐਸ ਵਿੱਚ ਵੀ ਲਾਂਚ ਕੀਤੀ ਜਾਵੇਗੀ। ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਡ੍ਰਾਈਵਰਲੈੱਸ ਕਾਰ ZMP ਕੰਪਨੀ ਦੁਆਰਾ ਸ਼ੁਰੂ ਕੀਤੀ ਗਈ ਹੈ।ZMP ਰੋਬੋਟ ਬਣਾਉਣ ਵਾਲੀ ਕੰਪਨੀ ਹੈ।

 

ਡਰਾਇਵਰ-ਰਹਿਤ ਕਾਰ ਸੇਵਾ ਨੂੰ ਰੋਬੋਕਾਰ ਮਿੰਨੀ ਵੈਨ ਸੇਵਾ ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਵਿਚ ਯਾਤਰਾ ਕਰਨ ਲਈ ਇਸਨੂੰ ਆਨਲਾਈਨ ਬੁੱਕ ਕਰਨਾ ਜ਼ਰੂਰੀ ਹੈ। ਦਰਵਾਜਾ ਕਾਰ ਵਿੱਚ ਸਿਰਫ ਐਪ ਰਾਹੀਂ ਹੀ ਖੋਲ੍ਹੇਗਾ ਅਤੇ ਭੁਗਤਾਨ ਐਪ ਦੁਆਰਾ ਹੀ ਕੀਤਾ ਜਾਵੇਗਾ। ਜਪਾਨ 2020 ਵਿਚ ਓਲੰਪਿਕ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:japan lauches driverless car 1 km ride will cost rs 190