ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Jeep ਨੇ ਲਾਂਚ ਕੀਤਾ wrangler ਦਾ ਨਵਾਂ ਮਾਡਲ, ਜਾਣੋ ਕੀਮਤ ਤੇ ਖੂਬੀਆਂ

ਜੀਪ ਨੇ ਰੈਂਗਲਰ (Jeep wrangler) ਦੇ ਨਵੇਂ ਜਨਰੇਸ਼ਨ ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਇਸ ਨਾਲ ਦੁਨੀਆ ਸਾਹਮਣੇ ਸਾਲ 2017 ਚ ਪਰਦਾ ਚੁੱਕਿਆ ਗਿਆ ਸੀ। ਕੰਪਨੀ ਨੇ ਇਸਦੀ ਸਟਾਇਲਿੰਗ ਚ ਮਾੜੇ ਮੋਟੇ ਫੇਰਬਦਲ ਕਰਦਿਆਂ ਇਸ ਦੀ ਆਫ਼ ਰੋਡਿੰਗ ਸਮਰਥਾ ਨੂੰ ਬਰਕਰਾਰ ਰੱਖਿਆ ਗਿਆ ਹੈ।

 

ਰੈਂਗਲਰ 2019 ਚ ਨਵਾਂ ਪੈਟਰੋਲ ਇੰਜਣ ਅਤੇ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ ਅਤੇ ਇਸਦੀ ਕੀਮਤ 63.94 ਲੱਖ ਰੁਪਏ (ਐਕਸ ਸ਼ੋਅ-ਰੂਮ, ਪੈਨ ਇੰਡੀਆ) ਰੱਖੀ ਗਈ ਹੈ। ਇਸ ਇੰਜਣ ਦੇ ਨਾਲ 8 ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ। ਭਾਰਤ ਚ ਰੈਂਗਲਰ ਦਾ ਡੀਜ਼ਲ ਮਾਡਲ ਮੌਜੂਦ ਨਹੀਂ ਹੈ।

 

ਕੰਪਨੀ ਨੇ ਇਸ ਚ ਨਵਾਂ 2.0 ਲੀਟਰ ਟਰਬੋਚਾਰਜਡ 4-ਸਿਲੰਡਰ ਪੈਟਰੋਲ ਇੰਜਣ ਦਿੱਤਾ ਹੈ ਜਿਹੜਾ 268 ਪੀਐਸ ਦੀ ਪਾਵਰ ਅਤੇ 400 ਐਨਐਮ ਦਾ ਟਾਰਕ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ।

 

ਇਸ ਨਵੇਂ ਮਾਡਲ ਚ ਪੇਸ਼ ਕੀਤੇ ਗਏ ਆਕਾਰ ਚ ਵਾਧਾ ਕੀਤਾ ਗਿਆ ਹੈ। ਇਸ ਪਹਿਲਾਂ ਤੋਂ 130 ਮਿਲੀਮੀਟਰ ਲੰਬੀ, 17 ਮਿਲੀਮੀਟਰ ਚੌੜੀ ਅਤੇ 9 ਮਿਲੀਮੀਟਰ ਲੰਬੀ ਹੋ ਗਈ ਹੈ। ਉਥੇ ਹੀ ਕਾਰ ਦਾ ਵੀਲ੍ਹਬੇਸ 61 ਮਿਲੀਮੀਟਰ ਵੱਧ ਗਿਆ ਹੈ ਤੇ ਗ੍ਰਾਊਂਡ ਕਲੀਅਰੈਂਸ ਵੀ ਹੁਣ 215 ਮਿਲੀਮੀਟਰ ਦਾ ਹੋ ਗਿਆ ਹੈ।

 

ਇਸ ਕਾਰ ਚ ਨਰਮ ਚਮੜੇ ਦਾ ਇੰਟੀਰਿਅਰ ਦਿੱਤਾ ਗਿਆ ਹੈ ਜਦਕਿ ਸੁਰੱਖਿਆ ਵਜੋਂ ਇਸ ਚ ਏਬੀਐਸ ਦੇ ਨਾਲ ਈਬੀਡੀ, ਫਰੰਟ ਅਤੇ ਰਿਅਰ ਪਾਰਕਿੰਗ ਸੈਂਸਰ, ਰਿਅਰ ਵਿਊ ਕੈਮਰਾ, ਇਲੈਕਟ੍ਰਾਨਿਕ ਸਟੇਬਿਲਟੀ ਪ੍ਰੋਗਾਮ, ਟ੍ਰੈਕਸ਼ਨ ਕੰਟਰੋਲ ਅਤੇ 8 ਏਅਰਬੈਗ ਦਿੱਤੇ ਗਏ ਹਨ।

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jeep Wrangler launched in India know price and features