ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Kia Seltos SUV ਕਾਰ 22 ਅਗਸਤ ਨੂੰ ਹੋਵੇਗੀ ਲਾਂਚ, ਜਾਣੋ ਕੀਮਤ

ਕਿਆ ਮੋਟਰਸ (Kia Motors) ਦੀ ਪਹਿਲੀ ਕਾਰ ਸੈਲਟੋਸ (SUV Seltos) ਲਾਂਚ ਹੋਣ ਲਈ ਤਿਆਰ ਹੈ, ਭਾਰਤ ਚ ਇਸ ਨੂੰ 22 ਅਗਸਤ 2019 ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਪਿਛਲੇ ਹਫ਼ਤੇ ਹੀ ਇਸ ਕਾਰ ਤੋਂ ਪਰਚਾ ਚੁੱਕਿਆ ਹੈ। cardekho.com ਦੇ ਮੁਤਾਬਕ ਇਸ ਕਾਰ ਦੀ ਬੁਕਿੰਗ ਜੁਲਾਈ ਦੇ ਵਿਚਾਲੇ ਸ਼ੁਰੂ ਹੋਵੇਗੀ।

 

ਕਿਆ ਸੈਲਟੋਸ ਕਾਰ ਨੂੰ ਸ਼ੋਅ-ਰੂਮ ਦੇ ਨਾਲ ਹੀ ਆਨ-ਲਾਈਨ ਪਲੇਟਫ਼ਾਰਮ ਦੁਆਰਾ ਵੀ ਵੇਚਿਆ ਜਾ ਸਕਦਾ ਹੈ। ਕੰਪਨੀ ਨੇ ਇਸ ਕਾਰ ਨੂੰ ਲਾਂਚ ਕਰਨ ਮੌਕੇ ਦੇਸ਼ ਦੇ 160 ਸ਼ਹਿਰਾਂ ਚ 265 ਕੇਂਦਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਦੀ ਯੋਜਨਾ 2020 ਤਕ 300 ਅਤੇ 2021 ਤਕ 350 ਕੇਂਦਰ ਸ਼ੁਰੂ ਕਰਨ ਦੀ ਯੋਜਨਾ ਹੈ।

 

ਅੰਦਾਜ਼ੇ ਮੁਤਾਬਕ ਇਸ ਕਾਰ ਦੀ ਕੀਮਤ 10 ਲੱਖ ਰੁਪਏ ਤੋਂ 16 ਲੱਖ ਰੁਪਏ ਦੇ ਵਿਚਾਲੇ ਹੋ ਸਕਦੀ ਹੈ। ਕਿਆ ਮੋਟਰਸ ਸੈਲਟੋਸ ਐਸਯੂਵੀ ਨੂੰ 8 ਸਿੰਗਲ ਟੋਨ ਅਤੇ 5 ਡਿਊਲ ਟੋਨ ਕਲਰ ਵਿਕਲਪ ਚ ਪੇਸ਼ ਕਰੇਗੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kia Motors SUV seltos will launch on 22nd August know price and feature