ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Kia Seltos ਕਾਰ ਦੀ ਬੁਕਿੰਗ ਜੁਲਾਈ ’ਚ ਹੋ ਰਿਹੈ ਸ਼ੁਰੂ

ਕਾਰ ਬਣਾਉਣ ਵਾਲੀ ਕੰਪਨੀ ਕਿਆ ਮੋਟਰਸ (Kia Motors) ਨੇ ਸੈਲਟੋਸ ਐਸਯੂਪੀ (SUV Seltos) ਕਾਰ ਤੋਂ ਪਰਦਾ ਚੁੱਕ ਦਿੱਤਾ ਹੈ। ਕਿਆ ਕੰਪਨੀ ਦੀ ਭਾਰਤ ਚ ਇਹ ਵਿਕਣ ਵਾਲੀ ਪਹਿਲੀ ਕਾਰ ਹੋਵੇਗੀ। ਇਸ ਦੇ ਦਿਲਖਿੱਚਵੇਂ ਡਿਜ਼ਾਈਨ ਦੇ ਨਾਲ ਪ੍ਰੀਮਿਅਮ ਖੂਬੀਆਂ ਅਤੇ ਬੀਐਸ6 ਇੰਜਣ ਦੇ ਨਾਲ ਬਣਾਇਆ ਗਿਆ ਹੈ।

 

ਕਾਰਦੇਖੋ ਡਾਟ ਕਾਮ ਮੁਤਾਬਕ ਕੰਪਨੀ ਜੁਲਾਈ 2019 ਦੇ ਮੱਧ ਚ ਇਸ ਕਾਰ ਦੀ ਬੁਕਿੰਗ ਸ਼ਰੂ ਕਰ ਸਕਦੀ ਹੈ। ਬੁਕਿੰਗ ਸ਼ੁਰੂ ਹੋਣ ਦੇ ਨਾਲ ਕੰਪਨੀ ਸੈਲਟੋਸ ਕਾਰ ਨੂੰ ਡੀਲਰਸ ਨੂੰ ਪਹੁੰਚਾਣਾ ਵੀ ਸ਼ੁਰੂ ਕਰ ਦੇਵੇਗੀ। ਕਿਆ ਮੋਟਰਸ ਦੀ ਯੋਜਨਾ ਸੈਲਟੋਸ ਕਾਰ ਨੂੰ ਲਾਂਚ ਕਰਨ ਦੇ ਪਹਿਲੇ ਦੇਸ਼ ਚ 265 ਬ੍ਰਾਂਚਾਂ ਸ਼ੁਰੂ ਕਰਨ ਦੀ ਹੈ।

 

ਸਾਲ 2020 ਤਕ ਕੰਪਨੀ ਆਪਣੀਆਂ ਬ੍ਰਾਂਚਾਂ ਦੀਆਂ ਗਿਣਤੀ 300 ਅਤੇ 2021 ਤਕ 350 ਤਕ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਕਿਆ ਮੋਟਰਸ ਚ ਬੀਐਸ 6 ਪੈਟਰੋਲ ਤਅੇ ਡੀਜ਼ਲ ਇੰਜਣ ਮਿਲਣਗੇ।

 

ਪੈਟਰੋਲ ਅਤੇ ਡੀਜ਼ਲ ਚ 1.4 ਲੀਟਰ, 1.5 ਲੀਟਰ ਇੰਜਣ ਨਾਲ ਇਹ ਕਾਰ ਮਿਲੇਗੀ। ਇਸ ਤੋਂ ਇਲਾਵਾ ਇਸ ਚ ਕੁੰਲ 6 ਗੇਅਰ ਹੋਣਗੇ ਜਿਹੜੀ ਕਿ ਮੈਨੂਅਲ ਅਤੇ ਆਟੋਮੈਟਿਕ ਦੋਵੇਂ ਮਾਡਲਾਂ ਚ ਮਿਲਣਗੇ। ਕੀਮਤਾਂ ਬਾਰੇ ਹਾਲੇ ਇਹ ਜਾਣਕਾਰੀ ਹੈ ਕਿ ਇਸ ਕਾਰ ਦਾ ਮੁੱਲ !0 ਤੋਂ 15 ਲੱਖ ਵਿਚਾਲੇ ਹੋ ਸਕਦਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kia Seltos car booking will start in July