ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

KTM ਨੇ ਲਾਂਚ ਕੀਤੀ ਨਵੀਂ ਮੋਟਰਸਾਈਕਲ, ਜਾਣੋ ਕੀਮਤ

KTM ਨੇ ਲਾਂਚ ਕੀਤੀ ਨਵੀਂ ਮੋਟਰਸਾਈਕਲ, ਜਾਣੋ ਕੀਮਤ

ਯੂਰੋਪ ਦੀ ਮੋਟਰਸਾਈਕਲ ਕੰਪਨੀ ਕੇਟੀਐਮ ਨੇ ਭਾਰਤੀ ਬਾਜ਼ਾਰ ਵਿਚ ਨਵੀਂ ਮੋਟਰਸਾਈਕਲ ਆਰਸੀ 125ਏਬੀਐਸ ਲਾਂਚ ਕਰਨ ਦਾ ਐਲਾਨ ਕੀਤਾ ਹੈ ਜਿਸਦੀ ਦਿੱਲੀ ਵਿਚ ਸ਼ੁਰੂਆਤੀ ਕੀਮਤ 147213 ਰੁਪਏ ਹੈ।

 

ਕੰਪਨੀ ਨੇ ਜਾਰੀ ਬਿਆਨ ਵਿਚ ਕਿਹਾ ਕਿ ਨਵੀਂ ਮੋਟਰਸਾਈਕਲ ਵਿਚ ਸਿੰਗਲ ਸਲਿੰਡਰ 4 ਵਾਲਵ ਡੀਓਐਚਸੀ ਲਿਕਿਵਡ ਕੂਲਡ ਫਿਊਲ ਇੰਜੇਕਸ਼ਨ 124.7 ਸੀਸੀ ਦਾ ਇੰਜਣ ਹੈ। ਨਵੀਂ ਆਰਸੀ 125 ਬਾਈਕਿੰਗ ਦੇ ਸ਼ੌਕੀਨਾਂ ਨੂੰ ਸੁਪਰਸਪੋਰਟ ਮੋਟਰਸਾਈਕਲਿੰਗ ਦੀ ਦੁਨੀਆ ਵਿਚ ਸ਼ਾਮਲ ਹੋਣ ਦਾ ਮੌਕਾ ਦਿੰਦੀ ਹੈ। ਕੇਟੀਐਮ ਦੀ ਮੋਟੋ ਜੀਪੀ ਮੋਟਰਸਾਈਕਲ ਆਰ ਸੀ 16 ਤੋਂ ਪ੍ਰੇਰਿਤ ਇਹ ਇਕ ਫੁਲੀ ਫਾਇਰਡ ਬਾਈਕ ਹੈ ਜੋ ਰੈਸ ਟ੍ਰੈਕ ਅਤੇ ਸੜਕਾਂ ਦੋਵੇਂ ਉਤੇ ਆਸਾਨੀ ਨਾਲ ਚੱਲਣ ਵਿਚ ਸਮਰਥ ਹੈ।

 

ਉਸਨੇ ਕਿਹਾ ਕਿ ਆਰ ਸੀ 125 ਵੀ ਇਕ ਰੇਡੀ ਟੂ ਰੇਸ ਬਾਈਕ ਹੈ। ਇਸ ਵਿਚ ਕੇਟੀਐਮ ਦਾ ਸਟੀਲ ਟ੍ਰੇਲਿਸ ਫ੍ਰੇਮ, ਡਬਲਿਊਪੀ ਦਾ ਉਪਸਾਈਡ ਡਾਊਨ ਸਸਪੇਂਸ਼ਨ ਅਤੇ ਇਕ ਟ੍ਰਿਪਲ ਕਲੈਂਪ ਵਾਲਾ ਹੈਂਡਲਬਾਰ ਹੈ। ਇਸ ਮੋਟਰਸਾਈਕਲ ਦੀ ਕੰਪਨੀ ਦੇ ਦੇਸ਼ ਭਰ ਵਿਚ ਸਕਿਤ 470 ਸ਼ੋਅਰੂਮ ਵਿਚ ਬੂਕਿੰਗ ਸ਼ੁਰੂ ਹੋ ਗਈ ਅਤੇ ਇਸਦੀ ਡਿਲਵਰੀ ਇਸ ਮਹੀਨੇ ਵਿਚ ਅੰਤ ਵਿਚ ਸ਼ੁਰੂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:KTM launched bike know its price