ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਸਤ ’ਚ ਮਹਿੰਦਰਾ ਦੇ ਵਾਹਨਾਂ ਦੀ ਵਿਕਰੀ 26 ਫੀਸਦੀ ਘਟੀ

ਅਗਸਤ ’ਚ ਮਹਿੰਦਰਾ ਦੇ ਵਾਹਨਾਂ ਦੀ ਵਿਕਰੀ 26 ਫੀਸਦੀ ਘਟੀ

ਆਟੋਮੋਬਾਇਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਐਤਵਾਰ ਨੂੰ ਸੂਚਿਤ ਕੀਤਾ ਕਿ ਸਾਲਾਨਾ ਆਧਾਰ ਉਤੇ ਅਗਸਤ ਵਿਚ ਘਰੇਲੂ ਵਿਕਰੀ ਵਿਚ 26 ਫੀਸਦੀ ਦੀ ਗਿਰਾਵਟ ਆਈ ਹੈ। ਕੰਪਨੀ ਨੇ ਇਸ ਮਹੀਨੇ ਦੌਰਾਨ ਦੇਸ਼ ਵਿਚ ਕੁਲ 33,564 ਵਾਹਨਾਂ ਦੀ ਵਿਕਰੀ ਕੀਤੀ, ਜਦੋਂ ਕਿ ਕੰਪਨੀ ਨੇ ਬੀਤੇ ਸਾਲ ਇਸੇ ਸਮੇਂ ਵਿਚ 45,373 ਵਾਹਨਾਂ ਦੀ ਵਿਕਰੀ ਕੀਤੀ ਸੀ।

 

ਮਹਿੰਦਰਾ ਐਂਡ ਮਹਿੰਦਰਾ ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਆਟੋ ਸੈਕਟਰ ਵਿਚ ਸਮਗ੍ਰ ਵਿਕਰੀ (ਘਰੇਲੂ ਤੇ ਨਿਰਯਾਤ) ਅਗਸਤ 2019 ਵਿਚ 36,085 ਵਾਹਨਾਂ ਦੀ ਰਹੀ। ਇਹ ਬੀਤੇ ਅਗਸਤ 2018 ਵਿਚ 48,324 ਵਾਹਨਾਂ ਦੀ ਰਹੀ। ਇਯ ਵਿਚ ਕਿਹਾ ਗਿਆ ਕਿ ਕੰਪਨੀ ਦਾ ਨਿ+ਯਾਤ ਬੀਤੇ ਮਹੀਨੇ 15 ਫੀਸਦੀ ਡਿੱਗਕੇ 2521 ਯੂਨਿਟ ਰਹਿ ਗਿਆ। ਘਰੇਲੂ ਬਾਜ਼ਾਰ ਵਿਚ ਅਗਸਤ ਵਿਚ ਯਤਰੀ ਵਾਹਨਾਂ ਦੀ ਵਿਕਰੀ 32 ਫੀਸਦੀ ਘਟਕੇ 13,507 ਯੂਨਿਟ ਰਹੀ ਅਤੇ ਵਾਪਰਿਕ ਵਾਹਨ ਦੀ ਵਿਕਰੀ 28 ਫੀਸਦੀ ਘਟਕੇ 14,684 ਯੂਨਿਟ ਰਹੀ। ਉਨ੍ਹਾਂ ਕਿਹਾ ਕਿ ਅਸੀਂ ਅੱਗੇ ਤਿਉਹਾਰੀ ਸੀਜਨ ਉਮੀਦ ਹੈ।

 

ਕੰਪਨੀ ਦੇ ਉਪਕਰਨ ਖੰਡ ਵਿਚ ਵੀ ਵਿਕਰੀ ਵਿਚ ਵੱਡੀ ਗਿਰਾਵਟ ਰਹੀ। ਘਰੇਲੂ ਵਿਕਰੀ ਵਿਚ 15 ਫੀਸਦੀ ਤੇ ਨਿਰਯਾਤ ਵਿਚ 33 ਫੀਸਦੀ ਦੀ ਗਿਰਾਵਟ ਰਹੀ। ਕੰਪਨੀ ਨੇ ਕਿਹਾ ਕਿ ਅਗਸਤ 2019 ਵਿਚ ਘਰੇਲੂ ਵਿਕਰੀ 13871 ਯੂਨਿਟ ਰਹੀ, ਜੋ ਅਗਸਤ 2018 ਵਿਚ 16,375 ਯੂਨਿਟ ਰਹੀ। ਅਗਸਤ 2019 ਦੌਰਾਨ ਕੁਲ ਟਰੈਕਟਰ ਵਿਕਰੀ (ਘਰੇਲੂ ਤੇ ਨਿਰਯਾਤ) 14817 ਯੂਨਿਟ ਰਹੀ, ਜੋ ਇਸ ਸਮੇਂ ਵਿਚ ਬੀਤੇ ਸਾਲ 17,785 ਯੂਨਿਟ ਰਹੀ। ਇਸ ਮਹੀਨੇ ਨਿਰਯਾਤ 946 ਯੂਨਿਟ ਦਾ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mahindra domestic vehicle sales down 26 percent in August 2019