ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰੂਤੀ ਦੀ ਆਰਟਿਗਾ ਕਾਰ ਦਾ BS6 ਮਾਡਲ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਕੰਪਨੀ ਮਾਰੂਤੀ ਨੇ ਆਪਣੀ ਅਰਟਿਗਾ ਐਮਪੀਵੀ ਕਾਰ ਦਾ ਬੀਐਸ6 ਤਕਨੀਕ ਵਾਲਾ ਮਾਡਲ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਹਾਲੇ ਸਿਰਫ ਪੈਟਰੋਲ ਇੰਜਣ ਨੂੰ ਬੀਐਸ6 ਤਕਨੀਕ ਮੁਤਾਬਕ ਢਾਲ਼ਿਆ ਹੈ। ਇਸ ਦਾ ਇੰਜਣ ਅਤੇ ਸੀਐਨਜੀ ਵਰਜਨ ਪਹਿਲਾਂ ਵਾਂਗ ਬੀਐਸ4 ਚ ਉਪਲੱਬਧ ਹੈ।

 

 

ਮਾਰੂਤੀ ਅਰਟਿਗਾ ਕਾਰ ਚਾਰ ਵੇਰੀਏਂਟ LXI, VXI, ZXI ਅਤੇ ZXI+ ਚ ਮਿਲੇਗੀ। ਅਰਟਿਗਾ ਬੀਐਸ6 ਪੈਟਰੋਲ ਮਾਡਲ ਦੀ ਕੀਮਤ 7.55 ਲੱਖ ਰੁਪਏ ਤੋਂ 10.05 ਲੱਖ ਰੁਪਏ (EX ਸ਼ੋਅਰੂਮ, ਦਿੱਲੀ) ਵਿਚਾਲੇ ਹੈ।

 

ਦੱਸ ਦੇਈਏ ਕਿ ਪੈਟਰੋਲ ਵੇਰੀਏਂਟ ਦੀ ਕੀਮਤ 10,000 ਰੁਪਏ ਤਕ ਵੱਧ ਗਈ ਹੈ। ਡੀਜ਼ਲ ਵੇਰੀਏਂਟ ਦੀ ਕੀਮਤ ਪਹਿਲਾਂ ਵਾਂਗ 8.84 ਲੱਖ ਰੁਪਏ ਤੋਂ 11.20 ਲੱਖ ਰੁਪਏ (EX ਸ਼ੋਅਰੂਮ, ਦਿੱਲੀ) ਵਿਚਾਲੇ ਹੈ।

 

ਇਹ ਹਨ ਖੂਬੀਆਂ:

 

ਅਰਟਿਗਾ ਬੀਐਸ6 ਚ 1.5 ਲੀਟਰ ਪੈਟਰੋਲ ਇੰਜਣ, ਮਾਈਲਡ-ਹਾਈਬ੍ਰਿਡ ਤਕਨੋਲਜੀ ਦੇ ਨਾਲ ਦਿੱਤਾ ਗਿਆ ਹੈ। ਇਸ ਦੀ ਪਾਵਰ 105 ਪੀਐਸ ਅਤੇ ਟਾਰਕ 138 ਐਨਐਮ ਹੈ। ਇੰਜਣ ਦੇ ਨਾਲ 5-ਸਪੀਡ ਮੈਨੁਅਲ ਅਤੇ 4-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦੀ ਚੋਣ ਕੀਤੀ ਜਾ ਸਕਦੀ ਹੈ।

 

ਮਾਰੂਤੀ ਕੰਪਨੀ ਨੇ ਡੀਜ਼ਲ ਕਾਰਾਂ ਬਾਰੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਡੀਜ਼ਲ ਕਾਰਾਂ ਨੂੰ ਬੀਐਸ6 ਤਕਨੀਕ ਮੁਤਾਬਕ ਨਹੀਂ ਬਣਾਵੇਗੀ। ਖਾਸ ਗੱਲ ਇਹ ਹੈ ਕਿ ਦੇਸ਼ ਚ ਅਪ੍ਰੈਲ 2020 ਤੋਂ ਬੀਐਸ6 ਤਕਨੀਕ ਵਾਲੇ ਵਾਹਨ ਹੀ ਵਿਕਣਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maruti Ertiga with BS6 norms launched know price and features