ਮਾਰੂਤੀ ਸੁਜ਼ੂਕੀ ਨੇ ਪੇਸ਼ ਕੀਤੀ BS6 ਇੰਜਣ ਵਾਲੀ ਕੰਪੈਕਟ SUV ਇਗਨਿਸ
ਮਾਰੂਤੀ ਸੁਜ਼ੂਕੀ ਨੇ ਨਵਾਂ ਐਮੀਸ਼ਨ ਸਟੈਂਡਰਡ ਬੀਐਸ 6 ਇੰਜਣ ਵਾਲੀ ਕੰਪੈਕਟ ਕਾਰ ਇਗਨਿਸ ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਮੰਗਲਵਾਰ ਨੂੰ ਬੀ.ਐੱਸ.-6 ਐਮੀਸ਼ਨ ਸਟੈਂਡਰਡ ਵਾਲੀ ਕੰਪੈਕਟ ਕਾਰ ਇਗਨਿਸ ਪੇਸ਼ ਕੀਤੀ। ਇਸ ਦੇ ਦਿੱਲੀ ਸ਼ੋਅਰੂਮ ਦੀ ਕੀਮਤ 4.89 ਲੱਖ ਤੋਂ 7.19 ਲੱਖ ਰੁਪਏ ਵਿਚਕਾਰ ਹੈ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਕੇਨੀਚੀ ਆਯੁਕਾਵਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕੰਪੈਕਟ ਕਾਰ ਵਿੱਚ ਐਸਯੂਵੀ ਵਰਗੀ ਵਿਸ਼ੇਸ਼ਤਾਵਾਂ ਦਿੱਤੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਨਵੀਂ ਇਗਨਿਸ ਆਪਣੇ ਐਸਯੂਵੀ ਵਰਗੇ ਡਿਜ਼ਾਈਨ ਅਤੇ ਬਿਹਤਰ ਥਾਂ ਦੇ ਚੱਲਦੇ ਲੋਕਾਂ ਵਿੱਚ ਪਸੰਦ ਕੀਤੀ ਜਾਵੇਗੀ।

ਇਗਨਿਸ ਮੈਨੂਅਲ ਟਰਾਂਸਮਿਸ਼ਨ ਵਾਲੇ ਮਾਡਲ ਦੀ ਕੀਮਤ 4.89 ਲੱਖ ਤੋਂ 6.73 ਲੱਖ ਰੁਪਏ ਹੈ। ਆਟੋਮੈਟਿਕ ਮਾਡਲ ਦੀ ਕੀਮਤ 6.13 ਲੱਖ ਤੋਂ 7.19 ਲੱਖ ਰੁਪਏ ਵਿਚਕਾਰ ਹੈ।