ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਡ੍ਰਾਈ ਵਾਸ਼’ ਰਾਹੀਂ ਮਾਰੂਤੀ ਨੇ ਬਚਾਇਆ 65 ਕਰੋੜ ਲੀਟਰ ਪਾਣੀ

‘ਡ੍ਰਾਈ ਵਾਸ਼’ ਰਾਹੀਂ ਮਾਰੂਤੀ ਨੇ ਬਚਾਇਆ 65 ਕਰੋੜ ਲੀਟਰ ਪਾਣੀ

ਦੇਸ਼ ਦੀ ਯਾਤਰੀ ਕਾਰ ਵਰਗ ਦੀ ਮੋਹਰੀ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮਿਟਿਡ ਨੇ ਵਾਹਨਾਂ ਦੀ ਧੁਲਾਈ ਲਈ ‘ਡ੍ਰਾਈ ਵਾਸ਼’ ਪ੍ਰਣਾਲੀ ਦੀ ਵਰਤੋਂ ਕਰਕੇ ਪਿਛਲੇ ਵਿੱਤੀ ਸਾਲ ਵਿਚ 65 ਕਰੋੜ ਲੀਟਰ ਤੋਂ ਜ਼ਿਆਦਾ ਪਾਣੀ ਬਚਾਇਆ ਹੈ।

 

ਕੰਪਨੀ ਨੇ ਵੀਰਵਾਰ ਵਿਸ਼ਵ ਵਾਤਾਵਰਣ ਦਿਵਸ ਮੌਕੇ ਦੱਸਿਆ ਕਿ ਉਸਨੇ ਇਸ ਪ੍ਰਣਾਲੀ ਦੀ ਵਰਤੋਂ ਨਾਲ 2018–19 ਵਿਚ ਵਰਕਸ਼ਾਪ ਵਿਚ ਪਾਣੀ ਵਰਤੋਂ ਵਿਚ ਤਿੰਨ ਗੁਣਾ ਪਾਣੀ ਦੀ ਬਚਤ ਕੀਤੀ ਹੈ। ਉਸਦੇ ਸਰਵਿਸ ਵਿਭਾਗ ਦੇ ਕਰਜਕਾਰੀ ਨਿਦੇਸ਼ਕ ਪਾਰਥੋ ਬਨਜੀਰ ਨੇ ਦੱਸਿਆ ਕਿ ਸਾਡਾ ਟੀਚਾ ਇਕ ਪਾਸੇ ਗ੍ਰਾਹਕਾਂ ਨੂੰ ਵਧੀਆ ਅਤੇ ਗੁਣਵਤਾ ਵਾਲੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ, ਉਥੇ ਦੂਜੇ ਪਾਸੇ ਵਾਤਾਵਰਣ ਸੁਰੱਖਿਆ ਵਿਚ ਵੀ ਮਦਦ ਕਰਨਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਡਰਾਈ ਵਾਸ਼ ਅਤੇ ਕਾਗਜ਼ ਰਹਿਤ ਸੇਵਾਵਾਂ ਇਸਦਾ ਬਹਿਤਰੀਨ ਉਦਾਹਰਣ ਹੈ।

 

ਮਾਰੂਤੀ ਸੁਜੁਕੀ ਅਨੁਸਾਰ, ਕੰਪਨੀ ਨੇ ਵਰਕਸ਼ਾਪਾਂ ਵਿਚ ਡਰਾਈ ਵਾਂਸ਼ ਪ੍ਰਣਾਲੀ ਦੀ ਵਰਤੋਂ ਕਰਕੇ 2018–19 ਵਿਚ 65 ਕਰੋੜ 60 ਲੀਟਰ ਪਾਣੀ ਦੀ ਬਚਤ ਕੀਤੀ। ਇਹ ਮਾਤਰਾ ਕੇਵਲ 2016–17 ਦੇ 21.60 ਕਰੋੜ ਲੀਟਰ ਤੋਂ 203 ਫੀਸਦੀ ਜ਼ਿਆਦਾ ਹੈ। ਬੀਤੇ ਵਿੱਤੀ ਸਾਲ ਵਿਚ ਕੰਪਨੀ ਦੀਆਂ ਵਰਕਸ਼ਾਪਾਂ ਵਿਚ ਇਸ ਪ੍ਰਣਾਲੀ ਨਾਲ 69 ਲੱਖ ਵਾਹਨਾਂ ਦੀ ਸਰਵਿਸ ਕੀਤੀ ਗਈ। ਇਸ ਪ੍ਰਣਾਲੀ ਵਿਚ ਸਮਾਂ ਘੱਟ ਲਗਦਾ ਹੈ ਅਤੇ ਅੰਤਿਮ ਧੁਲਾਈ ਦੀ ਬੇਹਤਰ ਗੁਣਵਤਾ ਨਾਲ ਪਾਣੀ ਵੀ ਘੱਟ ਵਰਤੋਂ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maruti Suzuki saved water with dry wash