ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰੂਤੀ ਸੁਜ਼ੂਕੀ ਗੁਰੂਗ੍ਰਾਮ ਤੇ ਮਾਨੇਸਰ ਪਲਾਂਟ ਨੂੰ ਦੋ ਦਿਨ ਰੱਖੇਗੀ ਬੰਦ

ਮਾਰੂਤੀ ਸੁਜ਼ੂਕੀ ਗੁਰੂਗ੍ਰਾਮ ਤੇ ਮਾਨੇਸਰ ਪਲਾਂਟ ਨੂੰ ਦੋ ਦਿਨ ਰੱਖੇਗੀ ਬੰਦ

ਮਾਰੂਤੀ ਸੁਜ਼ੂਕੀ ਗੁਰੂਗ੍ਰਾਮ ਅਤੇ ਮਾਨੇਸਰ ਪਲਾਂਟ ਨੂੰ ਦੋ ਦਿਨ ਲਈ ਬੰਦ ਰਖੇਗੀ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਆਪਣਾ ਗੁਰੂਗ੍ਰਾਮ ਅਤੇ ਮਾਨੇਸਰ ਪਲਾਂਟ ਹਰਿਆਣਾ ਵਿਚ 7 ਅਤੇ 9 ਸਤੰਬਰ ਨੂੰ ਬੰਦ ਰਖੇਗੀ। ਇਨ੍ਹਾਂ ਦੋਵੇਂ ਦਿਨ ਉਤਪਾਦਨ ਨਹੀਂ ਹੋਵੇਗਾ। ਆਟੋ ਸੈਕਟਰ ਵਿਚ ਸਲੋਡਾਊਨ ਅਤੇ ਸੇਲ ਘੱਟਣ ਕਾਰਨ ਕੰਪਨੀ ਨੇ ਆਪਣਾ ਉਤਪਾਦਨ ਬੰਦ ਕੀਤਾ ਹੈ।

 

ਇਸ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ 3000 ਠੇਕੇ ਉਤੇ ਕੰਮ ਕਰਦੇ ਕਰਮਚਾਰੀਆਂ ਨੂੰ ਹਟਾਇਆ ਹੈ। ਕੰਪਨੀ ਦੇ ਚੇਅਰਮੈਨ ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰਸੀ ਭਾਰਗਵ ਨੇ ਇਸਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਗੱਡੀਆਂ ਦੀ ਵਿਕਰੀ ਘੱਟ ਕਾਰਨ ਕਰਮਚਾਰੀਆਂ ਦਾ ਠੇਕਾ ਅੱਗੇ ਨਹੀਂ ਵਧਾਇਆ ਗਿਆ।

 

ਕੰਪਨੀ ਦੀ ਸਾਲਾਨਾ ਆਮ ਸਭਾ ਵਿਚ ਸ਼ੇਅਰ ਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਭਾਰਗਵ ਨੇ ਕਿਹਾ ਕਿ ਵਾਹਨ ਦੇ ਵਿਨਿਰਮਾਣ ਉਦਯੋਗ ਨੂੰ ਅੱਗੇ ਵਧਾਉਣ ਵਿਚ ਸੂਬਾ ਸਰਕਾਰ ਨੂੰ ਅਹਿਮ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਸੂਬਾ ਸਰਕਾਰਾਂ ਨੇ ਸਮੁੱਚੇ ਵਾਹਨ ਉਦਯੋਗ ਵਿਚ ਆਪਣੀ ਭੂਮਿਕਾ ਦੇ ਮਹੱਤਵ ਬਾਰੇ ਸਮਝਣਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maruti Suzuki will shut down gurugram and manesar plant for two days in september