ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਰਸਡੀਜ਼ ਨੇ ਭਾਰਤ ’ਚ ਲਾਂਚ ਕੀਤੀ ਬੇਹੱਦ ਤੇਜ਼ ਰਫ਼ਤਾਰ ਕਾਰ

ਲਗਜ਼ਰੀ ਕਾਰ ਬਣਾਉਣ ਵਾਲੀ ਜਰਮਨੀ ਦੀ ਕੰਪਨੀ ਮਰਸਡੀਜ਼–ਬੈਂਜ਼ (Mercedes-Benz) ਨੇ ਵੀਰਵਾਰ ਨੂੰ ਆਪਣੀ ਏਐਮਜੀ ਸੀ–43 ਮੈਟਿਕ ਕੂਪੇ ਕਾਰ (Mercedes-AMG C 43 4Matic Coupe) ਨੂੰ ਭਾਰਤ ਚ ਲਾਂਚ ਕਰ ਦਿੱਤਾ। ਇਸਦੀ ਕੀਮਤ 75 ਲੱਖ ਰੁਪਏ (ਐਕਸ ਸ਼ੋਰੂਮ ਕੀਮਤ) ਰੱਖੀ ਗਈ ਹੈ।

 

ਖੂਬੀਆਂ ਦੀ ਗੱਲ ਕਰੀਏ ਤਾਂ ਮਰਸਡੀਜ਼–ਬੈਂਜ਼ (Mercedes-Benz) ਦੀ ਇਸਕਾਰ ਚ 3.0 ਲੀਟਰ ਵੀ6 ਬਾਈਟਰਬੋ ਦਾ ਇੰਜਣ ਹੈ। ਇਹ ਕਾਰ 287 ਕਿਲੋਵਾਟ (390 ਹਾਰਸਪਾਵਰ) ਦੀ ਤਾਕਤ ਪੈਦਾ ਕਰਦੀ ਹੈ। ਇਹ ਕਾਰ 4.7 ਸਕਿੰਟਾਂ ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ।

 

ਇਹ ਇਸੇ ਸਾਲ ਲਾਂਚ ਹੋਣ ਵਾਲੀ ਮਰਸਡੀਜ਼–ਬੈਂਜ਼ (Mercedes-Benz) ਦੀ ਦੂਜੀ ਕਾਰ ਹੈ। ਇਸ ਤੋਂ ਪਹਿਲਾਂ ਜਨਵਰੀ ਚ ਕੰਪਨੀ ਨੇ ਵੀ–ਕਲਾਸ ਨੂੰ ਬਾਜ਼ਾਰ ਚ ਉਤਾਰਿਆ ਸੀ। ਕੰਪਨੀ ਦੀ ਯੋਜਨਾ ਇਸੇ ਸਾਲ 10 ਨਵੀਂਆਂ ਕਾਰਾਂ ਲਾਂਚ ਕਰਨ ਦੀ ਹੈ।

 

ਇਸ ਮੌਕੇ ਤੇ ਮਰਸਡੀਜ਼–ਬੈਂਜ਼ (Mercedes-Benz) ਇੰਡੀਆ ਦੇ ਐਮਡੀ ਅਤੇ ਸੀਈਓ ਮਾਰਟਿਨ ਸ਼ਵੈਂਕ (Martin Schwenk) ਨੇ ਕਿਹਾ ਕਿ ਭਾਰਤ ਚ ਆਪਣੀ ਏਐਮਜੀ ਉਤਪਾਦ ਰਣਨੀਤੀ ਨੂੰ ਲੈ ਕੇ ਕੰਪਨੀ ਹੁਣ ਤਕ ਸਫ਼ਲ ਰਹੀ ਹੈ। ਇਸਦੇ ਤਹਿਤ ਕੰਪਨੀ ਨੇ 43, 45, 63 ਅਤੇ ਜੀਟੀ ਵਰਗ ਚ ਕਈ ਕਾਰ ਮਾਡਲ ਪੇਸ਼ ਕੀਤੇ ਹਨ।

 

ਸ਼ਵੈਂਕ ਨੇ ਕਿਹਾ ਕਿ ਏਐਮਜੀ ਜੀਐਲਈ 43 ਨੂੰ ਪੇਸ਼ ਕਰਨ ਮਗਰੋਂ ਹੁਣ ਤੱਕ ਏਐਮਜੀ 43 ਵਰਗ ਨੂੰ ਲੈ ਕੇ ਬਾਜ਼ਾਰ ਦੀ ਪ੍ਰਤੀਕਿਰਿਆ ਬਹੁਤ ਉਤਸ਼ਾਹਤ ਕਰ ਰਹੀ ਹੈ। ਹੁਣ ਅਸੀਂ ਇਸੇ ਵਰਗ ਚ ਏਐਜੀ ਸੀ–43 4ਮੈਟਿਕ ਕੂਪੇ ਪੇਸ਼ ਕਰ ਰਹੇ ਹਾਂ। ਇਸ ਦੇ ਨਾਲ ਏਐਮਜੀ ਵਰਗ ਤਹਿਤ ਕੰਪਨੀ ਦੀ ਦੇਸ਼ ਚ ਮੌਜੂਦ ਸਾਰੇ ਮਾਡਲਾਂ ਦੀ ਗਿਣਤੀ 15 ਹੋ ਗਈ ਹੈ। ਏਐਮਜੀ ਸੀ–43 4ਮੈਟਿਕ ਕੂਪੇ ਦੀ ਸ਼ੋਰੂਮ ਕੀਮਤ 75 ਲੱਖ ਰੁਪਏ ਤੋਂ ਸ਼ੁਰੂ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mercedes launched the fastest car in India