ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਗਾਤਾਰ ਘਟਦੇ ਜਾ ਰਹੇ ਹਨ ਕਾਰਾਂ ਦੇ ਖਰੀਦਦਾਰ

ਲਗਾਤਾਰ ਘਟਦੇ ਜਾ ਰਹੇ ਹਨ ਕਾਰਾਂ ਦੇ ਖਰੀਦਦਾਰ

ਯਾਤਰੀ ਵਾਹਨਾਂ ਦੀ ਵਿਕਰੀ ਜੁਲਾਈ ਵਿਚ ਲਗਾਤਾਰ 9ਵੇਂ ਮਹੀਨੇ ਘਟੀ ਹੈ। ਇਹ 30.98 ਫੀਸਦੀ ਘਟਕੇ 2,00,790 ਵਾਹਨ ਰਹੀ ਜੋ ਜੁਲਾਈ 2018 ਵਿਚ 2,90,931 ਵਾਹਨ ਸੀ।

 

ਭਾਰਤੀ ਵਾਹਨ ਨਿਰਮਾਤਾ ਦੇ ਸੰਗਠਨ ਸਿਆਮ ਨੇ ਮੰਗਲਵਾਰ ਨੂੰ ਇਸ ਸਬੰਧੀ ਅੰਕੜੇ ਜਾਰੀ ਕੀਤੇ। ਸਮੀਖਿਆ ਦੀ ਮਿਆਦ ਵਿਚ ਘਰੇਲੂ ਬਾਜ਼ਾਰ ਵਿਚ ਕਾਰ ਦੀ ਵਿਕਰੀ 35.95 ਫੀਸਦੀ ਟੁੱਟਕੇ 1,22,956 ਵਾਹਨ ਰਹੀ। ਜੁਲਾਈ 2018 ਵਿਚ 1,91,979 ਵਾਹਨ ਸੀ।

 

ਇਸੇ ਤਰ੍ਹਾਂ ਮੋਟਰਸਾਈਕਲ ਦੀ ਘਰੇਲੂ ਵਿਕਰੀ ਪਿਛਲੇ ਮਹੀਨੇ 9,33,996 ਇਕਾਈ ਰਹੀ ਜੋ ਜੁਲਾਈ 2018 ਦੀ 11,51,324 ਇਕਾਈ ਵਿਕਰੀ ਦੇ ਮੁਕਾਬਲੇ 18.88 ਫੀਸਦੀ ਘੱਟ ਹੈ। ਜੁਲਾਈ ਵਿਚ ਦੋ ਪਹੀਆ ਵਾਹਨਾ ਦੀ ਕੁਲ ਵਿਕਰੀ 15,11,692 ਵਾਹਨ ਰਹੀ। ਜੁਲਾਈ 2018 ਵਿਚ ਇਹ ਅੰਕੜਾ 16.82 ਫੀਸਦੀ ਜ਼ਿਆਦਾ ਭਾਵ 18,17,406 ਵਾਹਨ ਸੀ।

 

ਵਾਪਰਿਕ ਵਾਹਨਾ ਦੀ ਵਿਕਰੀ ਵਿਚ ਵੀ ਸਮੀਖਿਆ ਮਿਆਦ ਦੌਰਾਨ ਗਿਰਾਵਟ ਦੇਖੀ ਗਈ ਹੈ। ਇਹ 25.71 ਫੀਸਦੀ ਘਟਕੇ 56,866 ਵਾਹਨ ਰਹੀ ਜੋ ਪਿਛਲੇ ਸਾਲ ਜੁਲਾਈ ਵਿਚ 76,545 ਵਾਹਨ ਸੀ। ਵੱਖ ਵੱਖ ਸ਼੍ਰੇਣੀਆਂ ਵਿਚ ਕੁਲ ਵਾਹਨ ਵਿਕਰੀ ਜੁਲਾਈ ਵਿਚ 18.71 ਫੀਸਦੀ ਡਿੱਗਕੇ 18,25,148 ਵਾਹਨ ਰਹੀ ਜੋ ਜੁਲਾਈ 2018 ਵਿਚ 22,45,223 ਵਾਹਨ ਸੀ। ਸਿਆਮ ਦੇ ਮੁਤਾਬਕ ਸਾਰੇ ਵਾਹਨ ਸ਼੍ਰੇਣੀਆਂ ਵਿਚ ਜੁਲਾਈ ਵਿਚ ਗਿਰਾਵਟ ਦਰਜ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:passenger vehicle car sale slump in July by 31 percent