ਲਗਜ਼ਰੀ ਸਪੋਰਟਸ ਕਾਰ ਬਣਾਉਣ ਵਾਲੀ ਕੰਪਨੀ ਪੋਰਸ਼ ਦੀ ਯੋਜਨਾ ਮਈ 2020 ਦੇ ਆਖਰ ਤਕ ਭਾਰਤ ਦੇ ਬਾਜ਼ਾਰ ਚ ਆਪਣੀ ਇਲੈਕਟ੍ਰਿਕ ਕਾਰ ਟਾਇਕੈਨ ਪੇਸ਼ ਕਰ ਦੀ ਹੈ। ਇਸ ਨਲ ਪੋਰਸ਼ ਵੀ ਉਨ੍ਹਾਂ ਭਾਰਤੀ ਕੰਪਨੀਆਂ ਦੀ ਸੂਚੀ ਚ ਸ਼ਾਮਲ ਹੋ ਜਾਵੇਗੀ ਜਿਨ੍ਹਾਂ ਦੇ ਬਿਜਲੀ ਨਾਲ ਚੱਲਣ ਵਾਲੇ ਵਾਹਨ ਭਾਰਤ ਚ ਦੋੜਣਗੇ।
ਭਾਰਤ ਚ ਕੰਪਨੀ ਪੋਰਸ਼ ਇੰਡੀਆ ਦੇ ਨਿਰਦੇਸ਼ਕ ਪਵਨ ਸ਼ੈੱਟੀ ਮੁਤਾਬਕ ਵਿਸ਼ਵ ਪੱਧਰ ’ਤੇ ਟਾਇਕੈਨ ਨੂੰ ਸਤੰਬਰ ਚ ਕਿਸੇ ਸਮੇਂ ਪੇਸ਼ ਕੀਤਾ ਜਾਵੇਗਾ। ਭਾਰਤੀ ਬਾਜ਼ਾਰ ਚ ਇਹ ਵਾਹਨ ਮਈ 2020 ਦੇ ਆਖਰ ਤੋਂ ਪਹਿਲਾਂ ਉਤਾਰੇ ਜਾਣਗੇ।
ਇਸ ਤੋਂ ਇਲਾਵਾ ਪਵਨ ਨੇ ਭਾਰਤ ਸਰਕਾਰ ਦੁਆਰਾ ਇਲੈਕਟ੍ਰਿਕ ਵਾਹਨਾਂ ’ਤੇ ਲਗਾਏ ਜਾਣ ਵਾਲੇ ਜੀਐਸਟੀ ਦੀ ਦਰ 12 ਤੋਂ ਘਟਾ ਕੇ 5 ਫੀਸਦ ਕਰਨ ਦੇ ਫੈਸਲੇ ਦਾ ਸੁਆਗਤ ਕੀਤਾ। ਇਸ ਦੇ ਨਾਲ ਹੀ ਚਾਰਜਰ ਤੇ ਵੀ ਜੀਐਸਟੀ ਘਰ ਘਟਾ ਕੇ 18 ਤੋਂ 5 ਫੀਸਦ ਕੀਤੀ ਗਈ ਹੈ।
ਪੋਰਸ਼ ਇੰਡੀਆ ਨੇ ਆਪਣੇ ਗਾਹਕਾਂ ਨੂੰ ਚਾਰਜਿੰਗ ਦੀ ਸਹੂਲਤ ਦੇਣ ਲਈ ਸਥਾਨਕ ਪੰਜ ਸਿਤਾਰਾ ਹੋਟਲਾਂ ਨਾਲ ਕਰਾਰ ਕੀਤਾ ਹੈ। ਸ਼ੈੱਟੀ ਮੁਤਾਬਕ ਟਾਇਕੈਨ ਕਾਰ ਨੂੰ ਕੰਪਨੀ ਦੀਆਂ ਹੋਰਨਾਂ ਕਾਰਾਂ ਵਾਂਗ ਦਰਾਮਦ ਕੀਤਾ ਜਾਵੇਗਾ।
.