ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੈਨੋਲਟ ਦੀ ਟ੍ਰਾਈਬਰ ਕਾਰ ਇਸ ਮਹੀਨੇ ਹੋ ਰਹੀ ਲਾਂਚ, ਕੀਮਤ ਤੇ ਖੂਬੀਆਂ

ਕਾਰ ਬਣਾਉਣ ਵਾਲੀ ਕੰਪਨੀ ਰੈਨੋਲਟ ਦੀ ਨਵੀਂ ਐਮਪੀਵੀ ਟ੍ਰਾਈਬਰ ਕਾਰ 17 ਅਗਸਤ ਨੂੰ ਲਾਂਚ ਹੋ ਰਹੀ ਹੈ। ਧਿਆਨਦੇਣ ਯੋਗ ਗੱਲ ਇਹ ਹੈ ਕਿ ਇਸ ਕਾਰ ਦੀ ਬੁਕਿੰਗ 17 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਇਸ ਕਾਰ ਨੂੰ 11000 ਰੁਪਏ ਦੇ ਨਾਲ ਆਨਲਾਈਨ ਅਤੇ ਆਫ਼ਲਾਈਨ ਦੋਨਾਂ ਵਿਕਲਪਾਂ ਰਾਹੀਂ ਬੁੱਕ ਕੀਤਾ ਜਾ ਸਕਦਾ ਹੈ।

 

ਰੈਨੋਲਟ ਦੀ ਇਸ ਸਬ-4 ਮੀਟਰ ਐਮਪੀਵੀ ਦੀ ਕੀਮਤ 5 ਲੱਖ ਤੋਂ 7 ਲੱਖ ਰੁਪਏ ਵਿਚਾਲੇ ਰਹਿਣ ਦੀ ਉਮੀਦ ਹੈ। ਇਸ ਨੂੰ 28 ਅਗਸਤ ਨੂੰ ਲਾਂਚ ਕੀਤਾ ਜਾਵੇਗਾ।

 

ਖੂਬੀਆਂ

 

ਟ੍ਰਾਈਬਰ ਕਾਰ ਚ 8 ਇੰਚ ਦਾ ਟੱਚ-ਸਕ੍ਰੀਨ ਇੰਫੋਟੈਨਮੈਂਟ ਸਿਸਟਮ, ਮਿੰਨੀ ਫਰਿੱਜ, ਰਿਮੂਵੇਬਲ ਥਰਡ ਰੋਅ ਸੀਟਾਂ ਅਤੇ ਸਾਰੀਆਂ 3 ਸੀਟਾਂ ਦੀਆਂ ਲਾਈਨਾਂ ’ਤੇ ਏਸੀ ਦੀ ਸਹੂਲਤ ਆਦਿ ਸ਼ਾਮਲ ਹਨ। ਇਸ ਕਾਰ ਨੂੰ 2 ਸੀਟਾਂ ਤੋਂ ਲੈ ਕੇ 7 ਸੀਟਾ ਵਾਲੀ ਕਾਰ ਚ ਬਦਲਿਆ ਜਾ ਸਕਦਾ ਹੈ।

 

ਇਸ ਟ੍ਰਾਈਬਰ ਕਾਰ ਚ 1.0 ਲੀਟਰ, 3 ਸਿਲੇਂਡਰ ਪੈਟਰੋਲ ਇੰਜਣ ਹੈ। ਇਹ ਇੰਜਣ 72ਪੀਐਸ ਦੀ ਪਾਵਰ ਅਤੇ 96 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਸੈਗਮੈਂਟ ਦੀ ਹੋਰਨਾਂ ਕਾਰਾਂ ਵਾਂਗ ਟ੍ਰਾਈਬਰ ਵੀ 5-ਸਪੀਡ ਮੈਨੁਅਲ ਅਤੇ ਆਟੋਮੈਟਿਕ ਦੋਵੇਂ ਗਿਅਰਬਾਕਸ ਵਿਕਲਪਾਂ ਚ ਆਵੇਗੀ। ਕਿਹਾ ਜਾ ਰਿਹਾ ਹੈ ਕਿ ਇਹ ਕਾਰ 1 ਲੀਟਰ ਚ 20 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Renault Triber booking will start from in August