ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੌਡਾ ਨੇ ਲਾਂਚ ਕੀਤੀ ਔਕਟੀਵੀਆ ਕਾਰਪੋਰੇਟ ਐਡੀਸ਼ਨ ਕਾਰ

Skoda Octavia Corporate Edition ਸਕੌਡਾ ਨੇ ਆਧੁਨਿਕ ਤਕਨੀਕ ਅਤੇ ਸੁਵਿਧਾਵਾਂ ਨਾਲ ਔਕਟੀਵੀਆ ਸੇਡਾਨ ਕਾਰ ਦਾ ਕਾਰਪੋਰੇਟ ਐਡੀਸ਼ਨ ਲਾਂਚ ਕਰ ਦਿੱਤਾ ਹੈ। ਇਸ ਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੋਨਾਂ ਇੰਜਣਾਂ ਚ ਬਣਾਇਆ ਗਿਆ ਹੈ।

 

ਪੈਟਰੋਲ ਮਾਡਲ ਦੀ ਕੀਮਤ 15.49 ਲੱਖ ਰੁਪਏ ਜਦਕਿ ਡੀਜ਼ਲ ਮਾਡਲ ਦੀ ਕੀਮਤ 16.99 ਲੱਖ ਰੁਪਏ (ਐਕਸ ਸ਼ੋਅਰੂਮ) ਰੱਖੀ ਗਈ ਹੈ।

 

ਕਾਰਪੋਰੇਟ ਐਡੀਸ਼ਨ ਨੂੰ ਰੈਗੂਲਰ ਔਕਟੀਵੀਆ ਦੇ ਬੁਨਿਆਦੀ ਮਾਡਲ ਐਂਮਬੀਸ਼ਨ ਤੇ ਤਿਆਰ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਕੁਝ ਹੋਰਨਾਂ ਖੂਬੀਆਂ ਜੁੜਨ ਮਗਰੋਂ ਇਸ ਕਾਰ ਦੀ ਕੀਮਤ ਔਕਟੀਵੀਆ ਐਂਮਬੀਸ਼ਨ ਤੋਂ ਘੱਟ ਹੈ। ਐਂਮਬੀਸ਼ਨ ਪੈਟਰੋਲ ਮਾਡਲ ਦੀ ਕੀਮਤ 15.99 ਲੱਖ ਰੁਪਏ ਜਦਕਿ ਡੀਜ਼ਲ ਮਾਡਲ ਦੀ ਕੀਮਤ 17.99 ਲੱਖ ਰੁਪਏ (ਐਕਸ ਸ਼ੋਅਰੂਮ) ਰੱਖੀ ਗਈ ਹੈ। ਕਾਰਪੋਰੇਟ ਐਡੀਸ਼ਨ ਸਿਫਰ ਸਕੌਡਾ ਦੇ ਪੁਰਾਣੇ ਗਾਹਕਾਂ ਲਈ ਹੈ।

 

cardekho.com ਮੁਤਾਬਕ, ਸਵਾਰੀ ਦੀ ਸੁਰੱਖਿਆ ਲਈ ਇਸ ਕਾਰ ਚ ਚਾਰ ਏਅਰਬੈਗ਼, ਏਬੀਐਸ, ਈਬੀਡੀ, ਆਈਐਸਓਫ਼ਿਕਸ ਚਾਈਲਡ ਸੀਟ ਐਂਕਰ, ਇਲੈਕਟ੍ਰਾਨੀਕ ਡਿਫ਼ਰੈਂਸ਼ਨਲ ਲਾਕ, ਬ੍ਰੇਕ ਅਸਿਸਟ ਅਤੇ ਇਲੈਕਟ੍ਰਾਨਿਕ ਸਟੇਬਿਲਟੀ ਕੰਟਰੋਲ ਵਰਗੇ ਫ਼ੀਚਰ ਦਿੱਤੇ ਗਏ ਹਨ।

 

ਕਾਰਪੋਰੇਟ ਐਡੀਸ਼ਨ ਚ ਡੇ–ਟਾਈਮ ਰਨਿੰਗ ਐਲਈਡੀ ਲਾਈਟਾਂ, ਐਲਈਡੀ ਹੈਡਲੈਂਪਸ ਦੇ ਨਾਲ ਦਿੱਤੀਆਂ ਗਈ ਹਨ। ਇਸ ਚ ਹਾਈਟ ਐਡਜਸਟੇਬਲ ਡਰਾਇਵਰ ਸੀਟ, ਡਯੂਲ–ਜ਼ੋਨ ਕਲਾਈਮੇਟ ਕੰਟਰੋਲ, ਰਿਅਰ ਏਸੀ ਵੈਂਟ ਅਤੇ ਰਿਅਰ ਪਾਰਕਿੰਗ ਸੈਂਸਰ ਵਰਗੇ ਫ਼ੀਚਰ ਵੀ ਮਿਲਣਗੇ।

 

ਔਕਟੀਵੀਆ ਕਾਰਪੋਰੋਟ ਐਡੀਸ਼ਨ ਕਾਰ ਚ 6.5 ਇੰਚ ਦਾ ਟੱਚਸਕਰੀਨ ਇੰਫ਼ੋਟੇਨਮੈਂਟ ਸਿਸਟਮ ਲਗਿਆ ਹੈ ਜਿਹੜਾ ਐਂਡਰਾਇਡ ਆਟੋ ਅਤੇ ਐੱਪਲ ਕਾਰਪਲੇ ਕਨੈਕਟੀਵਿਟੀ ਸਪੋਰਟ ਕਰਦਾ ਹੈ।

 

ਇਸ ਕਾਰ ਦੇ ਪੈਟਰੋਲ ਮਾਡਲ ਚ 1.4 ਲੀਟਰ ਦਾ ਟੀਐਸਆਈ ਇੰਜਣ ਲਗਿਆ ਹੈ, ਜਿਹੜਾ 150 ਪੀਐਸ ਦੀ ਤਾਕਤ ਅਤੇ 250 ਐਨਐਮ ਦਾ ਟਾਰਕ ਪੈਦਾ ਕਰਦਾ ਹੈ।

 

ਇਸ ਕਾਰ ਦੇ ਡੀਜ਼ਲ ਮਾਡਲ ਚ 2.0 ਲੀਟਰ ਦਾ ਟੀਡੀਆਈ ਇੰਜਣ ਲਗਿਆ ਹੈ, ਜਿਹੜਾ 143 ਪੀਐਸ ਦੀ ਤਾਕਤ ਅਤੇ 320 ਐਨਐਮ ਦਾ ਟਾਰਕ ਪੈਦਾ ਕਰਦਾ ਹੈ।

 

ਦੋਵੇਂ ਇੰਜਣਾਂ ਨਾਲ 6 ਸਪੀਡ ਮੈਨੁਅਲ ਗੇਅਰਬਾਕਸ ਦਿੱਤਾ ਗਿਆ ਹੈ। ਔਕਟੀਵੀਆ ਕਾਰਪੋਰੇਟ ਐਡੀਸ਼ਨ ਨੂੰ ਸਿਰਫ ਸਿਰਫ ਕੈਂਡੀ ਵਾਈਟ ਰੰਗ ਚ ਪੇਸ਼ ਕੀਤਾ ਗਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Skoda launched Octavia Corporate Edition car