ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਟੋ ਸੈਕਟਰ ’ਚ ਮੰਦੀ ਦਾ ਅਸਰ, ਕੰਪਨੀਆਂ ਨੇ ਉਤਪਾਦਨ ਘਟਾਇਆ

ਆਟੋ ਸੈਕਟਰ ’ਚ ਮੰਦੀ ਦਾ ਅਸਰ, ਕੰਪਨੀਆਂ ਨੇ ਉਤਪਾਦਨ ਘਟਾਇਆ

ਦੇਸ਼ ਵਿਚ ਯਾਤਰੀ ਵਾਹਨਾਂ ਦਾ ਉਤਪਾਦਨ ਚਾਲੂ ਵਿੱਤੀ ਸਾਲ ਵਿਚ ਅਪ੍ਰੈਲ–ਜੁਲਾਈ ਦੌਰਾਨ ਸਾਲਾਨਾ ਆਧਾਰ ਉਤੇ 13.18 ਫੀਸਦੀ ਘੱਟ ਰਿਹਾ। ਮਾਰੂਤੀ ਸੁਜੁਕੀ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਫੋਰਡ ਟੋਯੋਟਾ ਅਤੇ ਹੋਂਡਾ ਵਰਗੀਆਂ ਕੰਪਨੀਆਂ ਨੇ ਉਤਪਾਦਨ ਵਿਚ ਵੱਡੀ ਕਟੌਤੀ ਕੀਤੀ ਹੈ।

 

ਸੁਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੁਫੈਕਚਰਜ਼ (SIAM) ਦੇ  ਦੇ ਅੰਕੜਿਆਂ ਅਨੁਸਾਰ ਇਸ ਦੌਰਾਨ ਕੇਵਲ ਦੋ ਕੰਪਨੀਆਂ ਹੁੰਦੈ ਮੋਟਰ ਅਤੇ ਫਾਕਸਵੈਗਨ ਇੰਡੀਆ ਦੇ ਉਤਪਾਦਨ ਵਿਚ ਮਾਮੂਨੀ ਵਾਧਾ ਹੋਇਆ। ਅਪ੍ਰੈਲ–ਜੁਲਾਈ ਵਿਚ ਕੁਲ 12,13,281  ਯਾਰਤੀ ਵਾਹਨਾਂ ਦਾ ਉਤਪਾਦਨ ਹੋਇਆ ਜੋ ਪਿਛਲੇ ਵਿੱਤੀ ਸਾਲ ਇਸ ਸਮੇਂ ਮਿਆਦ ਵਿਚ 13,97,404 ਇਕਾਈਆਂ ਸਨ।

 

ਪ੍ਰਮੁੱਖ ਵਾਹਨ ਕੰਪਨੀ ਮਾਰੂਤੀ ਸੁਜੂਕੀ ਇੰਡੀਆ ਦਾ ਉਤਪਾਦਨ ਰਿਪੋਰਟਿੰਗ ਸਮੇਂ ਵਿਚ 18.06 ਫੀਸਦੀ ਘਟਕੇ 5,32,979 ਇਕਾਈਆਂ ਰਹੀਆਂ। ਮਹਿੰਦਰਾ ਐਂਡ ਮਹਿੰਦਰਾ ਦਾ ਉਤਪਾਦਨ ਵੀ ਚਾਲੂ ਵਿੱਤ ਸਾਲ ਦੀ ਅਪ੍ਰੈਲ–ਜੁਲਾਈ ਦੌਰਾਨ 10.65 ਫੀਸਦੀ ਘਟਕੇ 80,679 ਇਕਾਈਆਂ ਰਹੀਆਂ। ਫੋਰਡ ਇੰਡੀਆ ਦਾ ਉਤਪਾਦਨ 25.11 ਫੀਸਦੀ ਘਟਕੇ 71,348 ਇਕਾਈਆਂ ਰਹੀਆਂ। ਟਾਟਾ ਮੋਟਰਜ਼ ਉਤਪਾਦਨ 20.37 ਫੀਸਦੀ  ਘਟਕੇ 59,667 ਇਕਾਈਆਂ ਰਹੀਆਂ।

 

ਬਾਈਕ ਉਤਪਾਦਨ 10 ਫੀਸਦੀ ਘੱਟ

 

ਦੋ ਪਹੀਆ ਵਾਹਨ ਦਾ ਉਤਪਾਦਨ ਵੀ ਚਾਲੂ ਵਿੱਤ ਸਾਲ ਦੀ ਅਪ੍ਰੈਲ–ਜੁਲਾਈ ਸਮੇਂ ਦੌਰਾਨ ਕਰੀਬ 10 ਫੀਸਦੀ ਘਟਕੇ 78,45,675 ਇਕਾਈਆਂ ਰਹੀਆਂ ਜੋ ਇਸ ਤੋਂ ਪਹਿਲਾਂ ਵਿੱਤ ਸਾਲ ਦੀ ਇਸ ਮਿਆਦ ਵਿਚ 87,13,476 ਇਕਾਈਆਂ ਰਹੀਆਂ। ਵਾਹਨ ਉਦਯੋਗ ਵਿਚ ਨਰਮੀ ਦੇਖਦੇ ਹੋਏ ਕੰਪਨੀਆਂ ਵਿਚ ਉਤਪਾਦਨ ਘਟਾਇਆ ਹੈ।

 

ਕੰਪਨੀਆਂ ਵੱਲੋਂ ਅਪ੍ਰੈਲ–ਜੁਲਾਈ ਵਿਚ ਕੀਤੀ ਗਈ ਕਮੀ ਫੀਸਦੀ ਇਸ ਤਰ੍ਹਾਂ ਰਹੀ। ਮਾਰੂਤੀ ਨੇ 18 ਫੀਸਦੀ, ਫੋਰਡ ਇੰਡੀਆ 25.11, ਮਹਿੰਦਰਾ ਐਂਡ ਮਹਿੰਦਰਾ 10.65, ਟਾਟਾ ਮੋਟਰਜ਼ 20.37, ਹੋਂਡਾ ਮੋਟਰਜ 18.86 ਅਤੇ ਟੋਯੋਟਾ 20.98 ਫੀਸਦੀ ਕਮੀ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Slowdown affecting auto sector companies cut its production