ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TATA ਨੇ ਲਾਂਚ ਕੀਤੀ ਜ਼ਿਆਦਾ ਮਾਈਲੇਜ ਦੇਣ ਵਾਲੀ Tigor EV ਕਾਰ

ਟਾਟਾ ਮੋਟਰਜ਼ ਨੇ ਬੁੱਧਵਾਰ ਨੂੰ ਟਿਗੋਰ ਈਵੀ ਕਾਰ ਦਾ ਨਵਾਂ ਮਾਡਲ ਲਾਂਚ ਕਰ ਦਿੱਤਾ ਹੈ। ਜਿਹੜਾ ਕਿ ਪਹਿਲਾਂ ਲਾਂਚ ਕੀਤੀ ਗਏ ਇਲੈਕਟ੍ਰਿਕ ਕਾਰ ਤੋਂ ਲਗਭਗ ਦੁੱਗਣੀ ਮਾਈਲੇਜ ਦੇਵੇਗੀ। ਲੰਬੀ ਦੂਰੀ ਦੀ ਯਾਤਰਾ ਕਰਨ ਦੀ ਸਮਰੱਥਾ ਵਾਲੀ ਇਹ ਇਲੈਕਟ੍ਰਿਕ ਕਾਰ ਸਰਕਾਰੀ ਸਬਸਿਡੀ ਤੋਂ ਬਾਅਦ ਇਸਦੀ ਸ਼ੋਅਰੂਮ-ਕੀਮਤ 9.44 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ।

 

ਕੰਪਨੀ ਨੇ ਕਿਹਾ ਕਿ ਇਕ ਵਾਰ ਚਾਰਜ ਕਰਨ 'ਤੇ ਇਹ ਇਲੈਕਟ੍ਰਿਕ ਕਾਰ 213 ਕਿਮੀ ਦੀ ਦੂਰੀ ਤਕ ਚੱਲ ਸਕਦੀ ਹੈ। ਇਹ ਵਪਾਰਕ ਵਰਤੋਂ ਲਈ ਫੇਮ-2 ਯੋਜਨਾ ਦੀ ਯੋਗਤਾ ਨੂੰ ਪੂਰਾ ਕਰਦੀ ਹੈ। ਇਸ ਮਾਡਲ ਦੇ ਤਿੰਨ ਸੰਸਕਰਣ XE+, XM+, XT+ ਲਾਂਚ ਕੀਤੇ ਜਾ ਚੁੱਕੇ ਹਨ ਤੇ ਇਹ 30 ਸ਼ਹਿਰਾਂ ਵਿੱਚ ਉਪਲਬਧ ਹੋਵੇਗੀ।

 

ਕੰਪਨੀ ਦੇ ਸੇਲਜ਼ (ਇਲੈਕਟ੍ਰਿਕ ਵਾਹਨ ਕਾਰੋਬਾਰ) ਦੇ ਮੁਖੀ ਅਸ਼ੀਸ਼ ਧਰ ਨੇ ਕਿਹਾ ਕਿ ਟਿਗੋਰ ਈਵੀ ਦਾ ਨਵਾਂ ਮਾਡਲ ਲੋੜਾਂ ਦੇ ਅਨੁਕੂਲ ਹੈ ਤੇ ਸਾਡੇ ਵਪਾਰਕ ਉਪਭੋਗਤਾਵਾਂ ਲਈ ਵਧੇਰੇ ਆਮਦਨੀ ਦੀ ਪੇਸ਼ਕਸ਼ ਕਰਦੀ ਹੈ।

 

ਉਨ੍ਹਾਂ ਕਿਹਾ ਕਿ ਇਸੇ ਕਾਰ ਦੇ ਪੁਰਾਣੇ ਸੰਸਕਰਣ ਦੀ ਸਫਲਤਾ ਦੇ ਮੱਦੇਨਜ਼ਰ ਇੱਕ ਨਵਾਂ ਸੰਸਕਰਣ ਲਾਂਚ ਕੀਤਾ ਗਿਆ ਹੈ। ਪੁਰਾਣੇ ਸੰਸਕਰਣ ਪਹਿਲਾਂ ਹੀ ਬਹੁਤ ਸਾਰੇ ਸਰਕਾਰੀ ਵਿਭਾਗਾਂ ਵਿੱਚ ਵਰਤੇ ਜਾ ਰਹੇ ਹਨ। ਧਾਰ ਨੇ ਕਿਹਾ, ਇਹ ਪੇਸ਼ਕਸ਼ ਦੇਸ਼ ਚ ਟ੍ਰੈਫਿਕ ਦੇ ਟਿਕਾਊ ਹੱਲ ਲਈ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ​​ਕਰਦੀ ਹੈ।

 

ਦੱਸ ਦੇਈਏ ਕਿ ਟਿਗੋਰ ਦਾ ਪੁਰਾਣਾ ਮਾਡਲ ਇਕ ਵਾਰ ਚਾਰਜ ਕਰਨ ਤੋਂ ਬਾਅਦ 142 ਕਿਲੋਮੀਟਰ ਚੱਲਣ ਦੇ ਯੋਗ ਸੀ। ਜਿਸ ਦਾ ਨਵਾਂ ਮਾਡਲ ਹੁਣ 213 ਕਿਮੀ ਦੀ ਦੂਰੀ ਤੈਅ ਕਰੇਗਾ। ਕੀਮਤ ਅਤੇ ਮਾਈਲੇਜ ਵਜੋਂ ਹੁਣ ਤਕ ਇਹ ਸਭ ਤੋਂ ਸਸਤੀ ਤੇ ਪੈਸਾ ਵਸੂਲ ਕਾਰ ਵਜੋਂ ਦੇਖੀ ਜਾ ਰਹੀ ਹੈ।

 

ਬਾਜ਼ਾਰ ਚ ਹੁਣ ਤਕ ਆਈਆਂ ਇਲੈਕਟ੍ਰਿਕ ਕਾਰਾਂ ਬਾਰੇ ਕੁਝ ਖਾਸ ਗੱਲਾਂ-

 

ਹੁੰਡਈ ਕੋਨਾ - 452 ਕਿਮੀ – ਕੀਮਤ 23.04 ਤੋਂ 28.07 ਲੱਖ ਰੁਪਏ

ਮਹਿੰਦਰਾ ਈ-ਵੇਰੀਟੋ - 110 ਕਿਮੀ - ਕੀਮਤ 10.39 ਤੋਂ 10.94 ਲੱਖ ਰੁਪਏ

ਮਹਿੰਦਰਾ ਈ2ਪਲੱਸ - 99.90 ਕਿਮੀ - ਕੀਮਤ 8.51 ਤੋਂ 9.36 ਲੱਖ ਰੁਪਏ

ਟਾਟਾ ਟਿਗੋਰ ਈਵੀ - 213 ਕਿਮੀ - ਕੀਮਤ 9.44 ਲੱਖ ਰੁਪਏ ਤੋਂ ਸ਼ੁਰੂ

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TATA launched Tigor EV Car with more mileage