ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ, ਕੀਮਤ ਸੁਣ ਕੇ ਹੋ ਜਾਓਗੇ ਹੈਰਾਨ

ਉਂਝ ਤਾਂ ਦੁਨੀਆ ਚ ਇੱਕ ਤੋਂ ਇੱਕ ਮਹਿੰਗੀ ਕਾਰਾਂ ਮੌਜੂਦ ਹਨ ਪਰ ਫੇਰ ਵੀ ਕਦੇ ਨਾ ਕਦੇ ਤੁਹਾਡੇ ਮਨ ਵਿਚ ਇਹ ਸਵਾਲ ਜ਼ਰੂਰ ਆਉਂਦਾ ਹੋਵੇਗਾ ਕਿ ਆਖਿਰ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਕਿਹੜੀ ਅਸੀਂ ਕਿਸ ਤਰ੍ਹਾਂ ਹੋਵੇਗੀ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਆਖਿਰ ਹੈ ਕਿਹੜੀ।

 

ਇਟਲੀ ਦੀ ਕਾਰ ਕੰਪਨੀ ਪਗਾਨੀ ਆਟੋਮੋਬਾਈਲ ਦੇ ਫ਼ਾਊਂਡਰ ਹੋਰੇਸਿ਼ਓ ਪਗਾਨੀ ਨੇ ਇੰਗਲੈਂਡ ਦੇ ਪੱਛਮੀ ਖੇਤਰ ਚ ਕਰਵਾਏ ਇੱਕ ਗੁਡਵੁਡ ਫ਼ੈਸਟੀਵਲ ਆਫ਼ ਸਪੀਡ 2018 ਚ ਪਗਾਨੀ ਜੋਂਡਾ ਐਚਪੀ ਬਾਸ਼ੇਰਟਾ ਕਾਰ ਨੂੰ ਪੇਸ਼ ਕੀਤਾ।

 

ਜੋਂਡਾ ਐਚਪੀ ਬਾਸ਼ੇਰਟਾ ਦੀ ਕੀਮਤ ਲਗਭਗ 13.5 ਮਿਲੀਅਨ ਪਾਊਂਡ ਮਤਲਬ 122 ਕਰੋੜ ਰੁਪਏ ਹੈ। ਜਿਸ ਕਾਰਨ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਬਣ ਗਈ ਹੈ। ਇਸ ਕਾਰ ਚ 7.3 ਲਿਟਰ ਦਾ ਇੰਜਣ, 6 ਸਪੀਡ ਗਿਅਰਬਾਕਸ ਮਿਲਣਗੇ।

 

ਇਸ ਤੋਂ ਇਲਾਵਾ ਸਸਪੈਂਸ਼ਨ, ਕਾਇਲ ਸਪਰਿੰਗਸ ਦਿੱਤੀਆਂ ਗਈਆਂ ਹਨ। ਕਾਰ ਚ 789 ਬੀਐਚਪੀ ਦੀ ਪਾਵਰ ਮਿਲਦੀ ਹੈ। ਤਹਾਨੂੰ ਇਹ ਜਾਣ ਵੀ ਬੇਹੱਦ ਹੈਰਾਨੀ ਹੋਵੇਗੀ ਕਿ ਇਹ ਕੰਪਨੀ ਵਾਲੇ ਹੋਰੇਸਿ਼ਓ ਸਿਰਫ ਤਿੰਨ ਜੋਂਡਾ ਐਚਪੀ ਬਾਸ਼ੇਰਟਾ ਕਾਰ ਬਣਾਉਣਗੇ, ਜਿਸ ਵਿਚੋਂ ਇੱਕ ਕਾਰ ਉਹ ਖੁੱਦ ਰੱਖਣਗੇ।

 

ਪਹਿਲਾਂ ਲੈਬੋਰਗਿਨੀ ਲਈ ਕੰਮ ਕਰਨ ਵਾਲੇ ਹਾਰਸਿਓ ਨੇ ਸਾਲ 1992 ਚ ਆਪਣੀ ਕਾਰ ਕੰਪਨੀ ਪਗਾਨੀ ਆਟੋਮੋਬਾਈਲ ਦੀ ਸ਼ੁਰੂਆਤ ਕੀਤੀ ਸੀ। ਕੰਪਨੀ ਨੇ ਪਿਛਲੇ 26 ਸਾਲਾਂ ਚ ਕਈ ਸ਼ਾਨਦਾਰ ਗੱਡੀਆਂ ਬਣਾਈਆਂ ਹਨ। ਹਾਲਾਂਕਿ ਫਰਾਰੀ, ਲੈਬੋਰਗਿਨੀ ਦੇ ਮੁਕਾਬਲੇ ਕਾਰ ਦੀ ਬਣਾਈ ਕਾਫੀ ਘੱਟ ਹੈ।

 

ਦੱਸ ਦੇਈਏ ਕਿ ਗੁਡਵੁਡ ਫੈਸਟੀਵਲ ਹਰੇਕ ਸਾਲ ਕਰਵਾਇਆ ਜਾਣ ਵਾਲਾ ਇੱਕ ਸਮਾਗਮ ਹੈ ਜਿਸ ਵਿਚ ਇਤਿਹਾਸਿਕ ਮੋਟਰ ਰੇਸਿੰਗ ਕਾਰਾਂ ਦੀ ਪ੍ਰਦਰਸ਼ਨੀ ਕੀਤੀ ਜਾਂਦੀ ਹੈ।ਇਹ ਸਮਾਗਮ ਹਰੇਕ ਸਾਲ ਜੂਲ ਦੇ ਅੰਤ ਚ ਜਾਂ ਫਿਰ ਜੁਲਾਈ ਚ ਕਰਵਾਇਆ ਜਾਂਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This is the worlds most expensive car