ਵੋਲਵੋ ਨੂੰ ਸੁਰੱਖਿਅਤ ਕਾਰਾਂ ਬਣਾਉਣ ਦੇ ਲਈ ਜਾਣਿਆ ਜਾਂਦਾ ਹੈ। ਵੋਲਵੋ ਦੀ ਐਕਸਸੀ 40 ਐਸਯੂਵੀ ਨੇ ਇਸ ਗੱਲ ਨੂੰ ਇਕ ਵਾਰ ਮੁੜ ਸਾਬਤ ਕਰ ਦਿੱਤਾ ਹੈ। ਯੂਰਪੀਅਨ ਨਿਊ ਕਾਰ ਅਸੇਸਟਮੈਂਟ ਪ੍ਰੋਗਰਾਮ (ਯੂਰੋ ਐਨਸੀਏਪੀ) ਦੇ ਕਰੈਸ਼ ਟੈਸਟ ਵਿਚ ਵੋਲਵੋ ਐਕਸਸੀ 40 ਨੂੰ ਯਾਤਰੀਆਂ ਦੀ ਸੁਰੱਖਿਆ ਲਈ 5 ਸਟਾਰ ਰੇਟਿੰਗ ਮਿਲੀ ਹੈ।
ਕਾਰਦੇਖੋ ਡਾਟ ਕਾਮ ਦੇ ਮੁਤਾਬਕ ਕਰੈਸ਼ ਟੈਸਟ ਵਿਚ ਸ਼ਾਮਲ ਹੋਈ ਐਕਸਸੀ 40 ਵਿਚ ਸੱਤ ਏਅਰਬੈਗ, ਹਿਲ ਸਟਾਰਟ ਅਸਿਸਟ, ਡਿਸੇਂਟ ਕੰਟਰੋਲ, ਅਡੈਪਟਿਵ ਕਰੂਜ਼ ਕੰਟਰੋਲ, ਕੋਲਿਸਨ ਮਿਟਿਗੇਸ਼ਨ ਸਪੋਰਟ, ਲੈਨ ਕੀਪਿੰਗ ਏਆਈਡੀ ਅਤੇ ਪਾਰਕ ਪਾਇਲਟ ਸਮੇਤ ਕਈ ਸੈਫਟੀ ਫੀਚਰ ਦਿੱਤੇ ਗਏ ਹਨ।
ਯੂਰੋ ਐਨਸੀਏਪੀ ਨੇ ਪਿੱਛਲੇ ਸਾਲ ਮਿਡ ਸਾਈਜ ਐਸਯੂਵੀ ਐਕਸਸੀ 60 `ਤੇ ਵੀ ਕਰੈਸ਼ ਟੈਸਟ ਕੀਤਾ ਸੀ, ਜਿਸ ਦੌਰਾਨ ਉਸਨੇ 2017 ਦਾ ਸਭ ਤੋਂ ਸੁਰੱਖਿਅਤ ਕਾਰ ਐਵਾਰਡ ਮਿਲਿਆ ਸੀ। ਇਸ ਤੋਂ ਪਹਿਲਾਂ ਐਕਸਸੀ90 ਨੂੰ 2015 ਵਿਚ ਸੇਗਮੈਂਟ ਦੀ ਸਭ ਤੋਂ ਵਧੀਆ ਕਾਰ ਦਾ ਐਵਾਰਡ ਦਿੱਤਾ ਗਿਆ ਸੀ। ਵੋਲਵੋ ਐਕਸਸੀ 40 ਦੀ ਗੱਲ ਕੀਤੀ ਜਾਵੇ ਤਾਂ ਇਸਦੇ ਮੁਕਾਬਲੇ ਵਿਚ ਮਰਸੀਡੀਜ਼ ਬੇਂਜ ਡੀਐਲਏ, ਆਡੀ ਕਿਊ3 ਅਤੇ ਬੀਐਮਡਬਲਿਊ ਐਕਸ1 ਹੈ।