ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯਾਮਾਹਾ ਨੇ ਲਾਂਚ ਕੀਤੀ 155cc MT-15 ਮੋਟਰ–ਸਾਈਕਲ, ਇਹ ਹੈ ਕੀਮਤ

ਯਾਮਾਹਾ ਮੋਟਰਸ ਨੇ ਸ਼ੁੱਕਰਵਾਰ ਨੂੰ ਆਪਣੀ ਨਵੀਂ 155cc ਮੋਟਰ–ਸਾਈਕਲ MT-15 ਪੇਸ਼ ਕੀਤੀ ਹੈ। ਦਿੱਲੀ ਚ ਇਸਦੀ ਸ਼ੋਰੂਮ ਕੀਮਤ 1.36 ਲੱਖ ਰੁਪਏ ਹੈ। ਯਾਮਾਹਾ ਨੇ ਚਾਰ ਸਟ੍ਰੋਕ ਲਿਕਵਿਡ ਕੂਲਡ ਇੰਜਣ ਨਾਲ ਇਸ ਵਿਚ 6 ਗੇਅਰ ਹਨ ਜਦਕਿ ਐਂਟੀ ਬ੍ਰੇਕਿੰਗ ਸ਼ਿਸਟਮ ਦੀ ਸਹੂਲਤ ਵੀ ਦਿੱਤੀ ਗਈ ਹੈ।


ਯਾਮਾਹਾ ਮੋਟਰ ਇੰਡੀਆ ਗਰੁੱਪ ਦੀ ਕੰਪਨੀਆਂ ਦੇ ਚੇਅਰਮੈਨ ਮੋਤੋਫੁਮੀ ਸ਼ਿਤਾਰਾ ਨੇ ਹਿੰਦੁਸਤਾਨ ਟਾਈਮਜ਼ ਪੰਜਾਬੀ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਭਾਰਤ ਚ ਮੋਟਰ–ਸਾਈਕਲ ਚਲਾਉਣ ਨੂੰ ਲੈ ਕੇ ਨਵੇਂ ਰੁਝਾਨ ਸਾਹਮਣੇ ਆਏ ਹਨ, ਜਿਨ੍ਹਾਂ ਚ ਸਪੀਡ ਅਤੇ ਕੰਟਰੋਲ ਦੋਨਾਂ ਸ਼ਾਮਲ ਹਨ। ਅਜਿਹੇ ਚ ਐਮਟੀ–15 ਦੀ ਆਮਦ ਲਾਜ਼ਮੀ ਹੈ। ਕੰਪਨੀ 2015 ਤੋਂ ਭਾਰਤ ਚ ਐਮਟੀ–09 ਦੀ ਵਿਕਰੀ ਕਰ ਰਹੀ ਹੈ।


ਇੰਡੀਆ ਯਾਮਾਹਾ ਮੋਟਰ ਦੇ ਸੀਨੀਅਰ ਵਾਈਸ ਪ੍ਰਧਾਨ (ਰਣਨੀਤੀ ਤੇ ਯੋਜਨਾ) ਰਵਿੰਦਰ ਸਿੰਘ ਨੇ ਕਿਹਾ ਕਿ ਇਸ ਸਾਲ ਐਮਟੀ ਲੜੀ ਦੀਆਂ ਲਗਭਗ 60,000 ਮੋਟਰਸਾਈਕਲਾਂ ਵੇਚਣ ਦਾ ਟੀਚਾ ਲੈ ਕੇ ਚੱਲ ਰਹੇ ਹਾਂ। ਉਨ੍ਹਾਂ ਕਿਹਾ ਕਿ ਕੰਪਨੀ ਬਾਜ਼ਾਰ ਦੀ ਮੰਗ ਦੀ ਆਧਾਰ ਤੇ ਐਮਟੀ–03 ਮਾਡਲ ਲਿਆਉਣ ਤੇ ਵੀ ਵਿਚਾਰ ਕਰ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yamaha launches new motorcycle price