ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

200 ਮੈਗਾਪਿਕਸਲ ਕੈਮਰੇ ਵਾਲਾ ਮੋਬਾਈਲ ਜਲਦ ਹੋ ਰਿਹੈ ਲਾਂਚ

ਛੇਤੀ ਹੀ ਬਾਜ਼ਾਰ ਚ ਇਕ ਅਜਿਹਾ ਮੋਬਾਈਲ ਆਉਣ ਵਾਲਾ ਹੈ ਜਿਸ ਦਾ ਕੈਮਰਾ ਲਗਭਗ 200 ਮੈਗਾਪਿਕਸਲ ਦਾ ਹੋ ਸਕਦਾ ਹੈ। ਚਿੱਪਸੈਟ ਬਣਾਉਣ ਵਾਲੀ ਕੰਪਨੀ ਇਸ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕੈਮਰੇ ਦੀ ਕੁਆਲਟੀ ਡੀਐਸਐਲਆਰ ਕੈਮਰੇ ਜਿੰਨੀ ਹੋਵੇਗੀ।

 

ਕੁਆਲਕਾਮ ਬਣਾਉਣ ਵਾਲੀ ਕੰਪਨੀ ਨੇ ਆਪਣੇ ਚਾਰ ਸਨੈਪਡ੍ਰੈਗਨ 670, 675, 710, 845 ਨੂੰ 192 ਮੈਗਾਪਿਕਸਲ ਕੈਮਰੇ ਨਾਲ ਲੈਸ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਕ ਹੋਰ ਫ਼ੋਨ ਚ ਕੰਪਨੀ ਨੇ ਸਨੈਪਡ੍ਰੈਗਨ 660 ਚ 48 ਮੈਗਾਪਿਕਸਲ ਦਾ ਕੈਮਰਾ ਪੇਸ਼ ਕੀਤਾ ਹੈ।

 

ਕੁਆਕਾਮ ਦੇ ਇਸ ਕਦਮ ਨਾਲ ਮੋਬਾਈਲ ਫ਼ੋਨ ਚ 192 ਮੈਗਾਪਿਕਸਲ ਦਾ ਫ਼ੋਟੋ ਖਿੱਚਣ ਵਾਲਾ ਇਹ ਮੋਬਾਈਲ ਛੇਤੀ ਹੀ ਮਾਰਕਿਟ ਚ ਆਉਣ ਵਾਲਾ ਹੈ। ਇਸ ਲਈ ਦਰਸ਼ਕਾਂ ਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ। ਖਾਸ ਗੱਲ ਇਹ ਹੈ ਕਿ ਇਸ ਫ਼ੋਨ ਦੇ ਬਾਜ਼ਾਰ ਚ ਆ ਜਾਣ ਮਗਰੋਂ ਹੋਰਨਾਂ ਕੰਪਨੀਆਂ ਤੇ ਵੀ ਹਾਈ ਰੈਜ਼ੂਲੇਸ਼ਨ ਕੈਮਰੇ ਵਾਲਾ ਫ਼ੋਨ ਲਾਂਚ ਕਰਨ ਦਾ ਦਬਾਅ ਵਧੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:200 megapixel camera phone will launch soon