ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਐਸਐਨਐਲ ਨੇ ਇਸ ਸਕੀਮ `ਚ ਕੀਤਾ ਬਦਲਾਅ

ਬੀਐਸਐਨਐਲ ਨੇ ਇਸ ਸਕੀਮ `ਚ ਕੀਤਾ ਬਦਲਾਅ

ਜੀਓ ਦੇ ਮਾਰਕੀਟ `ਚ ਆਉਣ ਬਾਅਦ ਹੋਰਨਾਂ ਕੰਪਨੀਆਂ ਨੇ ਆਪਣੀਆਂ ਸਕੀਮਾਂ `ਚ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸੇ ਤਰ੍ਹਾਂ ਹੀ ਸਰਕਾਰੀ ਕੰਪਨੀ ਬੀਐਸਐਨਐਲ ਨੇ ਇਕ ਪ੍ਰੀਪੇਡ ਸਕੀਮ `ਚ ਬਦਲਾਅ ਕੀਤਾ ਹੈ। ਇਸ ਪ੍ਰੀਪੇਡ ਸਕੀਮ ਦੀ ਕੀਮਤ ਸਿਰਫ 29 ਰੁਪਏ ਹੈ।


ਬੀਐਸਐਨਐਲ 29 ਪਲਾਨ ਦੇ ਬਾਅਦ ਹੁਣ ਕੰਪਨੀ ਇਸ `ਚ ਅਸੀਮਤ ਲੋਕਲ ਅਤੇ ਐਸਟੀਡੀ ਕਾਲ ਦੇ ਰਹੀ ਹੈ। ਇਸ ਤੋਂ ਇਲਾਵਾ ਡਾਟਾ ਵੀ ਮਿਲੇਗਾ। ਟੈਲੀਕਾਮ ਟਾਕ ਦੀ ਰਿਪੋਰਟ ਅਨੁਸਾਰ ਬੀਐਸਐਨਐਲ ਦੀ ਇਸ ਸਕੀਮ `ਚ ਮੁੰਬਈ ਅਤੇ ਦਿੱਲੀ `ਚ ਕਾਲਿੰਗ ਮੁਫਤ `ਚ ਨਹੀਂ ਕੀਤੀ ਜਾ ਸਕੇਗੀ। ਜੇਕਰ ਇਨ੍ਹਾਂ ਦੋਵੇਂ ਸ਼ਹਿਰਾਂ `ਚ ਕਾਲਿੰਗ ਕਰਨੀ ਹੈ ਤਾਂ ਫਿਰ ਸਟੈਂਡਰਡ ਕੀਮਤ ਨਾਲ ਪੈਸੇ ਦੇਣੇ ਹੋਣਗੇ।


ਇਸ ਸਕੀਮ `ਚ ਕੰਪਨੀ ਸੱਤ ਦਿਨਾਂ ਦੀ ਵੈਧਤਾ ਦੇ ਰਹੀ ਹੈ। ਇਸ ਤੋਂ ਇਲਾਵਾ ਇਕ ਜੀਬੀ ਡਾਟਾ ਮਿਲੇਗਾ। ਉਥੇ 300 ਲੋਕਲ ਅਤੇ ਨੈਸ਼ਨਲ ਐਸਐਮਐਸ ਵੀ ਦਿੱਤੇ ਜਾਣਗੇ।
ਜਿ਼ਕਰਯੋਗ ਹੈ ਕਿ ਇਸ ਸਕੀਮ ਦੇ ਆਸਪਾਸ ਜੀਓ ਦਾ 52 ਰੁਪਏ ਦੀ ਰਿਚਾਰਜ ਸਕੀਮ ਆਉਂਦੀ ਹੈ। ਜੀਓ ਦੇ ਇਸ ਸਕੀਮ `ਚ ਕੰਪਨੀ 1.05 ਜੀਬੀ ਡਾਟਾ ਦਿੰਦੀ ਹੈ। ਉਥੇ 70 ਐਸਐਮਐਸ ਵੀ ਦਿੱਤੇ ਜਾਂਦੇ ਹਨ। ਕਾਲਿੰਗ ਵੀ ਮੁਫਤ ਮਿਲਦੀ ਹੈ। ਜੀਓ ਦੀ ਇਸ ਸਕੀਮ `ਚ ਵੀ ਸੱਤ ਦਿਨ ਦੀ ਵੈਧਤਾ ਹੁੰਦੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Against Jio bsnl 29 plan offers one gb data and unlimited calling