ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰਟੈਲ ਅਤੇ ਵੋਡਾ–ਆਇਡੀਆ ਨੂੰ 3050 ਕਰੋੜ ਦਾ ਜ਼ੁਰਮਾਨਾ

ਏਅਰਟੈਲ ਅਤੇ ਵੋਡਾ–ਆਇਡੀਆ ਨੂੰ 3050 ਕਰੋੜ ਦਾ ਜ਼ੁਰਮਾਨਾ

ਏਅਰਟੈਲ ਅਤੇ ਵੋਡਾ– ਆਇਡੀਆ ਉਤੇ ਜੀਓ ਨੂੰ ਪੁਆਇੰਟ ਆਫ ਇੰਟਰਕਨੇਕਸ਼ਨ ਉਪਲੱਬਧ ਨਾ ਕਰਾਉਣ ਨੂੰ ਲੈ ਕੇ 3,050 ਕਰੋੜ ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ। ਦੂਰਸੰਚਾਰ ਵਿਭਾਗ ਦੀ ਫੈਸਲਾ ਲੈਣ ਵਾਲੀ ਉਚ ਸੰਸਥਾ ਡਿਜੀਟਲ ਸੰਚਾਰ ਕਮਿਸ਼ਨ ਨੇ ਬੁੱਧਵਾਰ ਨੂੰ ਇਸ ਉਤੇ ਮੋਹਰ ਲਗਾਈ।

 

ਕਮਿਸ਼ਨ ਵੱਲੋਂ ਜ਼ੁਰਮਾਨਾ ਲਗਾਉਣ ਦੇ ਫੈਸਲੇ ਉਤੇ ਏਅਰਟੈਲ ਅਤੇ ਵੋਡਾ– ਆਇਡੀਆ ਨੇ ਨਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਡੀਸੀਸੀ ਦੇ ਫੈਸਲੇ ਨਾਲ ਵਿੱਤੀ ਸੰਕਟ ਵਿਚ ਘਿਰੀ ਦੂਰਸੰਚਾਰ ਕੰਪਨੀਆਂ ਉਤੇ ਬੁਰਾ ਅਸਰ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਦੇ ਡਿਜੀਟਲ ਇੰਡੀਆ ਮਿਸ਼ਨ ਵੀ ਪ੍ਰਭਾਵਿਤ ਹੋਵੇਗਾ। ਕਮਿਸ਼ਨ ਨੇ ਏਅਰਟੈਲ ਅਤੇ ਵੋਡਾਫੋਨ ਉਤੇ ਇਕ ਸਾਮਾਨ 1050 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਉਥੇ ਆਇਡੀਆ ਉਤੇ 950 ਕਰੋੜ ਰੁਪਏ ਜ਼ੁਰਮਾਨਾ ਕੀਤਾ ਹੈ।

 

ਏਅਰਟੈਲ ਨੇ ਕਿਹਾ ਕਿ ਜ਼ੁਰਮਾਨੇ ਬਾਰੇ ਰਸਮੀ ਸੂਚਨਾ ਮਿਲਣ ਉਤੇ ਸਹੀ ਫੋਰਮ ਵਿਚ ਇਸ ਮਾਮਲੇ ਨੂੰ ਚੁੱਕਾਗੇ। ਏਅਰਟੈਲ ਦੇ ਬੁਲਾਰੇ ਨੇ ਕਿਹਾ ਕਿ ਡੀਸੀਸੀ ਦੇ ਫੈਸਲੇ ਤੋਂ ਅਸੀਂ ਬਹੁਤ ਜ਼ਿਆਦਾ ਨਰਾਜ਼ ਹਾਂ। ਅਸੀਂ ਜੀਓ ਨੂੰ ਤੈਅ ਮਾਨਕ ਤੋਂ ਜ਼ਿਆਦਾ ਪੁਆਇੰਟ ਆਫ ਇੰਟਰਕਨੇਕਟ ਦੀ ਸਹੂਲਤ ਪ੍ਰਦਾਨ ਕੀਤੀ। ਇਸਦੇ ਬਾਵਜੂਦ ਸਾਡੇ ਉਤੇ ਜ਼ੁਰਮਾਨਾ ਲਗਾਇਆ ਗਿਆ ਹੈ।

 

ਜ਼ਿਕਰਯੋਗ ਹੈ ਕਿ ਅਕਤੂਬਰ 2016 ਵਿਚ, ਦੂਰ ਸੰਚਾਰ ਨਿਆਮਕ ਟ੍ਰਾਈ ਨੇ ਰਿਲਾਇੰਸ ਜੀਓ ਨੂੰ ਅੰਤਰ–ਕਨੇਕਿਟਵਿਟੀ ਦੀ ਸਹੂਲਤ ਨਾ ਦੇਣ ਲਈ ਏਅਰਟੈਲ, ਵੋਡਾਫੋਨ ਅਤੇ ਆਇਡੀਆ ਉਤੇ ਕੁਲ 3050 ਕਰੋੜ ਰੁਪਏ ਦਾ ਜ਼ੁਰਮਾਨ ਲਾਉਣ ਦੀ ਸਿਫਾਰਸ਼ਿ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Airtel and vodafone has to 3050 crore fine