ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਪਲ ਆਈਫੋਨ 11 ਭਾਰਤ ’ਚ ਮਿਲੇਗਾ ਇਸ ਦਿਨ ਤੋਂ, ਜਾਣੋ ਹੋਰ ਮਾਡਲਾਂ ਦੀ ਕੀਮਤ

apple iphone 11 : ਐਪਲ ਆਈਫੋਨ ਮੋਬਾਈਲ ਫ਼ੋਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਐਪਲ ਦਾ ਨਵਾਂ ਆਈਫੋਨ ਭਾਰਤ ਚ 27 ਸਤੰਬਰ ਤੋਂ ਉਪਲੱਬਧ ਹੋਵੇਗਾ। ਕੰਪਨੀ ਨੇ ਲੰਘੀ ਰਾਤ ਆਈਫ਼ੋਨ 11 ਦੀਆਂ ਤਿੰਨ ਸੀਰੀਜ਼ ਲਾਂਚ ਕੀਤੀਆਂ ਹਨ। ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ।

 

 

ਜਾਣਕਾਰੀ ਮੁਤਾਬਕ ਐਪਲ ਦੇ ਨਵੇਂ ਆਈਫੋਨ ਦੀ ਕੀਮਤ 64,900 ਰੁਪਏ ਤੋਂ ਸ਼ੁਰੂ ਹੋਵੇਗੀ। ਕੈਲੀਫੋਰਨੀਆ ਦੇ ਕਊਪਰਟੀਨੋ ਦੀ ਤਕਨਾਲੋਜੀ ਖੇਤਰ ਦੀ ਮਸ਼ਹੂਰ ਕੰਪਨੀ ਐਪਲ ਨੇ ਵੀ ਭਾਰਤ ਚ ਆਪਣੇ ਆਈਫੋਨ ਦੇ ਪੁਰਾਣੇ ਮਾਡਲਾਂ ਦੀਆਂ ਕੀਮਤਾਂ ਚ ਵੀ ਕਟੌਤੀ ਕਰ ਦਿੱਤੀ ਹੈ।

 

ਹੁਣ ਆਈਫੋਨ 7 (32 ਜੀਬੀ ਵਰਜ਼ਨ) 29,900 ਰੁਪਏ 'ਚ ਉਪਲੱਬਧ ਹੋਵੇਗਾ।

 

ਐਪਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਗਲੋਬਲ ਮਾਰਕੀਟਿੰਗ) ਫਿਲ ਸ਼ਿਲਰ ਨੇ ਕਿਹਾ, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਸਾਡੇ ਦੁਆਰਾ ਬਣਾਏ ਗਏ ਸਭ ਤੋਂ ਸ਼ਕਤੀਸ਼ਾਲੀ ਅਤੇ ਆਧੁਨਿਕ ਸਮਾਰਟਫੋਨ ਹਨ।

 

ਕੰਪਨੀ ਦਾ ਆਈਫੋਨ 11 ਬੇਸ ਮਾਡਲ 64 ਜੀਬੀ, 128 ਜੀਬੀ ਅਤੇ 256 ਜੀਬੀ ਵਰਜ਼ਨ 'ਚ ਉਪਲੱਬਧ ਹੋਵੇਗਾ। ਇਸ ਦੀ ਕੀਮਤ 64,900 ਰੁਪਏ ਤੋਂ ਸ਼ੁਰੂ ਹੋਵੇਗੀ।

 

ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ 64 ਜੀਬੀ, 256 ਜੀਬੀ ਅਤੇ 512 ਜੀਬੀ ਵਰਜ਼ਨ ਵਿਚ ਉਪਲੱਬਧ ਹੋਣਗੇ। ਉਨ੍ਹਾਂ ਦੀ ਕੀਮਤ 99,900 ਰੁਪਏ ਅਤੇ 1,09,900 ਰੁਪਏ ਤੋਂ ਸ਼ੁਰੂ ਹੋਵੇਗੀ।

 

ਆਈਫੋਨ 11 ਚ ਇਕ ਤਿੰਨ ਕੈਮਰਾ ਸਿਸਟਮ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਅਲਟਰਾਵਾਇਡ, ਵਾਈਡ ਅਤੇ ਟੈਲੀਫੋਟੋ ਕੈਮਰੇ ਹਨ।

 

ਨਵੇਂ ਆਈਫੋਨ ਦੇ ਨਾਲ ਕੰਪਨੀ ਨੇ ਆਪਣੇ ਪੁਰਾਣੇ ਮਾਡਲਾਂ ਦੀ ਕੀਮਤ ਘਟਾ ਦਿੱਤੀ ਹੈ। ਆਈਫੋਨ 7 (32 ਜੀਬੀ) 29,900 ਰੁਪਏ 'ਚ ਉਪਲੱਬਧ ਹੋਵੇਗਾ। ਇਹ ਸਭ ਤੋਂ ਸਸਤਾ ਆਈਫੋਨ ਹੋਵੇਗਾ।

 

ਐਪਲ ਇੰਡੀਆ ਦੀ ਵੈੱਬਸਾਈਟ ਦੇ ਅਨੁਸਾਰ ਆਈਫੋਨ 8 (64 ਜੀਬੀ) 39,900 ਰੁਪਏ (ਪਹਿਲਾਂ 59,900 ਰੁਪਏ) ਵਿੱਚ ਉਪਲੱਬਧ ਹੈ। ਆਈਫੋਨ 8 ਪਲੱਸ ਆਈਫੋਨ ਐਕਸਆਰ (64 ਜੀਬੀ) ਹੁਣ 49,900 ਰੁਪਏ ਵਿੱਚ ਉਪਲਬਧ ਹੈ।

 

ਆਈਫੋਨ ਐਕਸਐਸ (64 ਜੀਬੀ) 89,900 ਰੁਪਏ ਅਤੇ ਇਸਦੇ 256 ਜੀਬੀ ਵਰਜ਼ਨ ਨੂੰ 1,03,900 ਰੁਪਏ ਵਿਚ ਉਪਲਬਧ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:apple iphone 11 will be available in india from this date