ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਪਲ ਨੇ ਆਈਫੋਨ 11 ਸੀਰੀਜ਼ ਦੇ ਲਾਂਚ ਕੀਤੇ ਤਿੰਨ ਆਈਫੋਨ

iPhone 11

iPhone 11 Pro

iPhone 11 Pro Max

 

 

ਦੁਨੀਆ ਭਰ ਦੇ ਤਕਨੀਕੀ ਉਪਭੋਗਤਾ ਸਾਲ ਭਰ ਤੋਂ ਜਿਸ ਸਮੇਂ ਦੀ ਉਡੀਕ ਕਰ ਰਹੇ ਸਨ, ਅੰਤ ’ਚ ਉਹ ਸਮਾਂ ਆ ਹੀ ਗਿਆ। ਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਆਪਣੀ ਨਵੀਂ ਸੀਰੀਜ਼ ਆਈਫੋਨ 11 ਨੂੰ ਲਾਂਚ ਕੀਤਾ ਹੈ ਕੰਪਨੀ ਨੇ ਆਪਣੇ ਅਮਰੀਕਾ ਦੇ ਕੈਲੇਫ਼ੋਰਨੀਆ ਵਿਖੇ ਕਿਊਪਰਟਿਨੋ ਚ ਸਥਿਤ ਹੈੱਡਕੁਆਰਟਰ ਤੋਂ ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਦੀ ਘੁੰਢ ਚੁਕਾਈ ਕੀਤੀ।

 

ਕੰਪਨੀ ਨੇ ਐਪਲ ਆਈਫੋਨ 11 ਦੀ ਕੀਮਤ 699 ਡਾਲਰ (50,244 ਰੁਪਏ) ਰੱਖੀ ਹੈ। ਇਹ ਆਈਫੋਨ 6.1 ਇੰਚ ਦੀ ਡਿਸਪਲੇਅ ਦੇ ਨਾਲ ਆਇਆ ਹੈ ਇਸ ਫੋਨ ' ਆਈਓਐਸ 13 ਹੈ ਤੇ ਇਹ 13 ਬਾਇਓਨਿਕ ਪ੍ਰੋਸੈਸਰ 'ਤੇ ਅਧਾਰਤ ਹੈ। ਕੰਪਨੀ ਨੇ ਇਸ ਡੋਲਬੀ ਐਟਮਸ ਸਪੋਰਟ ਦਿੱਤਾ ਹੈ।

 

ਫੋਨ ' ਡਿਊਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ। ਉਥੇ ਹੀ, ਫੋਨ ਇੱਕ ਡੈਡੀਕੇਟਿਡ ਨਾਈਟ ਮੋਡ ਦਿੱਤਾ ਗਿਆ ਹੈ ਕੈਮਰੇ ਨਾਲ ਉਪਭੋਗਤਾ 4K ਵੀਡਿਓ ਰਿਕਾਰਡ ਕਰ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਆਈਫੋਨ 11 ਬੈਟਰੀ ਦੀ ਉਮਰ ਵੀ ਪਿਛਲੇ ਫੋਨ ਨਾਲੋਂ ਵਧੀਆ ਹੈ।

 

ਇਸ ਤੋਂ ਇਲਾਵਾ ਐਪਲ ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਦੀ ਗੱਲ ਕਰੀਏ ਤਾਂ ਇਹ ਵੀ ਆਈਓਐਸ 13 'ਤੇ ਵੀ ਕੰਮ ਕਰਦੇ ਹਨ ਤੇ ਤਾਜ਼ਾ 13 ਬਾਇਓਨਿਕ ਪ੍ਰੋਸੈਸਰ 'ਤੇ ਚਲਦੇ ਹਨ। ਆਈਫੋਨ 11 ਪ੍ਰੋ ' 5.8 ਇੰਚ ਦੀ ਓਐਲਈਡੀ ਡਿਸਪਲੇਅ ਦਿੱਤੀ ਗਈ ਹੈ।

 

 

ਦੂਜੇ ਪਾਸੇ ਆਈਫੋਨ 11 ਪ੍ਰੋ ਮੈਕਸ ਦੀ ਸਕ੍ਰੀਨ 6.5 ਇੰਚ .ਐਲ..ਡੀ ਹੋਵੇਗੀ। ਦੋਨੋ ਸਮਾਰਟਫੋਨ ਡੌਲਬੀ ਵਿਜ਼ਨ ਦਿੱਤਾ ਗਿਆ ਹੈ ਦੋਵੇਂ ਆਈਫੋਨ ਟ੍ਰਿਪਲ ਰੀਅਰ ਕੈਮਰੇ ਨਾਲ ਲਾਂਚ ਕੀਤੇ ਗਏ ਹਨ। ਤੀਜਾ ਸੈਂਸਰ 12 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਹੋਵੇਗਾ।

 

ਕੰਪਨੀ ਨੇ ਦਾਅਵਾ ਕੀਤਾ ਹੈ ਕਿ ਆਈਫੋਨ 11 ਪ੍ਰੋ ਚ ਆਈਫੋਨ ਐਕਸਐਸ ਦੇ ਮੁਕਾਬਲੇ 4 ਘੰਟੇ ਦੀ ਵਾਧੂ ਬੈਟਰੀ ਦੀ ਉਮਰ ਹੋਵੇਗੀ। ਇਸ ਤੋਂ ਇਲਾਵਾ ਆਈਫੋਨ ਪ੍ਰੋ ਮੈਕਸ ਦੀ 5 ਘੰਟੇ ਦੀ ਵਾਧੂ ਬੈਟਰੀ ਦੀ ਉਮਰ ਦਿੱਤੀ ਗਈ ਹੈ।

 

ਕਾਬਿਲੇਗੌਰ ਹੈ ਕਿ ਕੰਪਨੀ ਨੇ ਪਿਛਲੇ ਸਾਲ ਆਪਣੇ ਤਿੰਨ ਆਈਫੋਨ ਲਾਂਚ ਕੀਤੇ ਸਨ, ਜਿਨ੍ਹਾਂ ਦਾ ਨਾਮ ਆਈਫੋਨ ਐਕਸਆਰ, ਆਈਫੋਨ ਐਕਸਐਸ ਅਤੇ ਆਈਫੋਨ ਐਕਸਐਸ ਮੈਕਸ ਸਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Apple launches iPhone 11 equipped with dual camera