ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ! ਇਸ ਮੋਬਾਈਲ ਗੇਮ ਕਾਰਨ 90 ਫ਼ੀਸਦੀ ਬੱਚਿਆਂ ਨੇ ਸਕੂਲ ਜਾਣਾ ਛੱਡਿਆ

ਸ਼ਾਇਦ ਤੁਹਾਨੂੰ ਨਾ ਇਸ ਬਾਰੇ ਨਾ ਪਤਾ ਹੋਵੇ ਪਰ ਇਹ ਖ਼ਬਰ ਸਾਹਮਣੇ ਆਈ ਹੈ ਕਿ ਇੱਕ ਮੋਬਾਈਲ ਗੇਮ ਬੱਚਿਆਂ ਦੀ ਪੜ੍ਹਾਈ ਨੂੰ ਨੁਕਸਾਨ ਪਹੁੰਚਾ ਰਹੀ ਹੈ। ਹੋਰ ਤਾਂ ਹੋਰ ਇਸ ਗੇਮ ਦੇ ਆਦਤ ਕਾਰਨ ਬੱਚੇ ਹੁਣ ਸਕੂਲ ਜਾਣਾ ਛੱਡ ਰਹੇ ਹਨ ਜਾਂ ਫਿਰ ਸਕੂਲ ਤੋਂ ਬੰਕ ਕਰ ਰਹੇ ਹਨ ਜਾਂ ਸਕੂਲ ਦਾ ਮਿਲਿਆ ਕੰਮ ਨਹੀਂ ਕਰ ਰਹੇ ਹਨ। ਇਸ ਗੱਲ ਦਾ ਖੁਲਾਸ਼ਾ ਮੰਡਲੀ ਮਨੋਵਿਗਿਆਨਕ ਕੇਂਦਰ ਦੇ ਸਰਵੇਖਣ ਚ ਪਤਾ ਲਗੀ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਮਾਪਿਆਂ ਅਤੇ ਬੱਚਿਆਂ ਦੀ ਕਾਊਂਸਲਿੰਗ ਚ ਪਤਾ ਲੱਗਿਆ ਹੈ ਕਿ ਪਬਜੀ ਮੋਬਾਈਲ’ (PUBG Mobile) ਗੇਮ ਖੇਡਣ ਵਾਲੇ 90 ਫ਼ੀਸਦੀ ਬੱਚਿਆਂ ਨੇ ਸਕੂਲ ਜਾਣਾ ਹੀ ਬੰਦ ਕਰ ਦਿੱਤਾ ਹੈ। ਬਚੇ ਹੋਏ 10 ਫੀਸਦੀ ਬੱਚੇ ਸਕੂਲ ਸਮੇਂ ਤਾਂ ਪੜ੍ਹਦੇ ਹਨ ਪਰ ਬਾਕੀ ਸਮੇਂ ਚ ਮੋਬਾਈਲ ਤੇ ਹੀ ਲਗੇ ਰਹਿੰਦੇ ਹਨ।

 

ਪਿਛਲੇ ਕਈ ਮਹੀਨਿਆਂ ਤੋਂ ਮਾਪੇ ਮੰਡਲੀ ਮਨੋਵਿਗਿਆਨ ਕੇਂਦਰ ਤੇ ਫ਼ੋਨ ਕਰਕੇ ਮਦਦ ਮੰਗ ਰਹੇ ਹਨ। ਵਾਧੂ ਲੋਕਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਦੇ ਬੱਚੇ ਦਾ ਮਨ ਪੜ੍ਹਾਈ ਚ ਨਹੀਂ ਲੱਗ ਰਿਹਾ ਹੈ। ਬੱਚਾ ਸਕੂਲ ਨਹੀਂ ਜਾਣ ਦੇ ਬਹਾਨੇ ਲੱਭਦਾ ਹੈ। ਜੇਕਰ ਬੱਚਾ ਕਿਸੇ ਤਰ੍ਹਾਂ ਸਕੂਲ ਚਲਾ ਵੀ ਗਿਆ ਤਾਂ ਘਰ ਪਰਤਣ ਮਗਰੋਂ ਮੋਬਾਈਲ ਚ ਲੱਗ ਜਾਂਦਾ ਹੈ। ਸ਼ਿਕਾਇਤਾਂ ਵਧਣ ਲਗੀਆਂ ਤਾਂ ਕੇਂਦਰ ਨੇ ਸੈਂਪਲ ਸਰਵੇਖਣ ਸ਼ੁਰੂ ਕਰ ਦਿੱਤਾ। ਇਸਦੇ ਤਹਿਤ 200 ਮਾਪਿਆਂ ਨਾਲ ਗੱਲਬਾਤ ਕੀਤੀ ਗਈ।

 

ਸੈਂਪਲ ਸਰਵੇਖਣ ਚ ਇਹ ਗੱਲ ਸਾਹਮਣੇ ਆਈ ਕਿ 8ਵੀਂ ਤੋਂ 12ਵੀਂ ਦੇ ਬੱਚੇ ਇਸ ਗੇਮ ਨੂੰ ਜ਼ਿਆਦਾ ਖੇਡ ਰਹੇ ਹਨ। ਕਾਊਂਸਲਿੰਗ ਦੌਰਾਨ ਬੱਚਿਆਂ ਨੇ ਵੀ ਮੰਨਿਆ ਕਿ ਇਸ ਗੇਮ ਦਾ ਅਗਲਾ ਟਾਰਗੇਟ ਉਨ੍ਹਾਂ ਨੂੰ ਅੱਗੇ ਖੇਡਣ ਲਈ ਮਜਬੂਰ ਕਰਦਾ ਹੈ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਦੱਸਣਯੋਗ ਹੈ ਕਿ ਪਬਜੀ ਗੇਮ ਸਾਲ 2017 ਚ ਲਾਂਚ ਹੋਈ ਸੀ। ਕੁਝ ਸਮੇਂ ਬਾਅਦ ਹੀ ਐਂਡਰਾਇਡ ਮੋਬਾਈਲ ਤੇ ਵੀ ਆ ਗਈ। ਇਸ ਆਨਲਾਈਨ ਗੇਮ ਚ ਸੱਟੇਲਈ ਸਭ ਤੋਂ ਪਹਿਲਾਂ ਰੂਮ ਆਈਡੀ ਬਣਦੀ ਹੈ। ਰੂਮ ਆਈਡੀ ਬਣਾਉਣ ਵਾਲਾ ਆਨਲਾਈਨ ਪਲੇਅਰ ਸੋਸ਼ਲ ਮੀਡੀਆ ਦੁਆਰਾ ਲੋਕਾਂ ਨੂੰ ਸੱਦਾ ਦਿੰਦਾ ਹੈ। ਰੂਮ ਐਂਟਰੀ ਲਈ ਇਨਵਾਈਟ ਖਿਡਾਰੀ ਪੇਟੀਐਮ ਦੁਆਰਾ ਤੈਅ ਕੀਤੀ ਗਈ ਰਕਮ ਦਾ ਭੁਗਤਾਨ ਕਰਦਾ ਹੈ। ਇਸ ਦੇ ਬਾਅਦ ਖਿਡਾਰੀ ਨੂੰ ਰੂਮ ਆਈਡੀ ਅਤੇ ਪਾਸਵਰਡ ਦਿੱਤਾ ਜਾਂਦਾ ਹੈ। ਚਾਰ ਖਿਡਾਰੀ ਦਾ ਸਕਵਾਇਡ ਬਣਦਾ ਹੈ ਜਿਸਦੇ ਬਾਅਦ ਇੱਕ ਸਾਥ 100 ਮੈਂਬਰੀ 25 ਸਕਵਾਈਡ ਟੀਮ ਆਈਲੈਂਡ ਦੇ ਜੰਗੀ ਮੈਦਾਨ ਚ ਉਤਰਦੀ ਹੈ। ਜੇਤੂ ਨੂੰ ਪੇਟੀਐਮ ਦੁਆਰਾ ਹੀ ਰੂਮ ਆਈਡੀ ਬਣਾਉਣ ਵਾਲਾ ਖਿਡਾਰੀ ਸੱਟੇ ਦੀ ਰਕਮ ਦਾ ਭੁਗਤਾਨ ਕਰਦਾ ਹੈ।


ਕੀ ਹੈ ਪਬਜੀ ਗੇਮ

ਪਬਜੀ ਮੋਬਾਈਲ ਇੱਕ ਸ਼ੂਅਰ ਬੈਟਲ ਰਾਇਲ ਗੇਮ ਹੈ ਜਿਸ ਵਿਚ 100 ਖਿਡਾਰੀ ਇੱਕ ਬੈਟਲਗ੍ਰਾਊਂਡ ਚ ਛੱਡ ਦਿੱਤੇ ਜਾਂਦੇ ਹਨ ਤੇ ਉਹ ਮਰਨ ਤੱਕ ਲੜਦੇ ਹਨ। 100 ਲੋਕਾਂ ਚ ਆਖਿਰ ਤੱਕ ਜ਼ਿੰਦਾ ਰਹਿਣ ਵਾਲਾ ਖਿਡਾਰੀ ਗੇਮ ਦਾ ਜੇਤੂ ਬਣਦਾ ਹੈ।

 

PUBG ਗੇਮ ਦਾ ਬੱਚਿਆਂ ਤੇ ਅਸਰ:

ਨੀਂਦ ਦੀ ਸਮੱਸਿਆ ਹੋਣਾ

ਸਮਾਜ ਤੋਂ ਕੱਟ ਜਾਣਾ

– ਕੰਮ ਚ ਧਿਆਨ ਨਾ ਲੱਗਣਾ, ਭੁੱਲਣ ਦੀ ਬੀਮਾਰੀ ਹੋਣਾ

– ਗੇਮ ਕਾਰਨ ਗੁੱਸਾ ਵੱਧਣਾ

– ਬੱਚਿਆਂ ਦੇ ਸੁਭਾਅ ਚ ਖਿੱਝਣ ਦੀ ਆਦਤ ਬਣਨਾ

– ਕਿਸੇ ਕੰਮ ਨੂੰ ਕਰਨ ਚ ਸਮਾਂ ਘੱਟ ਪੈਣਾ

– ਅੱਖਾਂ ਦੀ ਰੋਸ਼ਨੀ ਤੇ ਅਸਰ ਪੈਣਾ

ਲਗਾਤਾਰ ਬੈਠੇ ਰਹਿਣ ਕਾਰਨ ਮੋਟਾਪਾ ਵੱਧਣਾ,

– ਬਲੱਡ ਪ੍ਰੈਂਸ਼ਰ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਚ ਵਾਧਾ ਹੋਣਾ

 

ਇਸ ਗੇਮ ਨੂੰ ਖੇਡਣ ਵਾਲੇ ਬੱਚਿਆਂ ਦੇ ਲੱਛਣ

–ਬੱਚਾ ਚੁਪਚਾਪ ਅਤੇ ਲੋਕਾਂ ਤੋਂ ਵੱਖਰਾ ਰਹਿੰਦਾ ਹੋਵੇ।

–ਬੱਚੇ ਚ ਗੁੱਸਾ ਅਤੇ ਚਿੜਚੜਾਪਨ ਵੱਧ ਜਾਂਦਾ ਹੋਵੇ

–ਪੜ੍ਹਾਈ ਚ ਸਾਧਾਰਨ ਹੋਵੇ ਤਰ ਖੇਡਣ ਚ ਸਭ ਤੋਂ ਕਮਜ਼ੋਰ

–ਸਰੀਰ ਪਤਲਾ ਸੁਕਿਆ ਅਤੇ ਮੌਸਮੀ ਬੀਮਾਰੀਆਂ ਨਾਲ ਪੀੜੜ ਹੁੰਦਾ ਹੋਵੇ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Be careful Due to this mobile game 90 percent of children left school