ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੇਟੀਐਮ ਮਾਲ ਉਤੇ ਮਿਲੇਗਾ ਆਈਫੋਨ

ਪੇਟੀਐਮ ਮਾਲ ਉਤੇ ਮਿਲੇਗਾ ਆਈਫੋਨ

ਈ–ਕਾਮਰਸ ਕੰਪਨੀ ਪੇਟੀਐਮ ਮਾਲ ਨੇ ਆਪਣੇ ਪਲੇਟਫਾਰਮ ਉਤੇ ਨਵੇਂ ਆਈਫੋਨ ਅਤੇ ਆਈਪੈਡ ਉਪਲੱਬਧ ਕਰਾਉਣ ਦੇ ਉਦੇਸ਼ ਨਾਲ ਅਮਰੀਕੀ ਕੰਪਨੀ ਐਪਲ ਨਾਲ ਸਾਂਝੇਦਾਰੀ ਕੀਤੀ ਹੈ। ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਾਂਝੇਦਾਰੀ ਦੇ ਤਹਿਤ ਉਸਦੇ ਪਲੇਟਫਾਰਮ ਉਤੇ ਸੂਚੀਬੱਧ ਸਾਰੇ ਉਤਪਾਦਾਂ ਵਿਚ ਇਕ ਅਧਿਕ੍ਰਤ ਟੈਗ ਹੋਵੇਗਾ, ਜੋ ਕੇਵਲ ਬ੍ਰਾਂਡ ਅਧਿਕ੍ਰਤਕ ਵਿਕਰੇਤਾਵਾਂ ਨੂੰ ਦਿੱਤਾ ਜਾਂਦਾ ਹੈ ਅਤੇ ਇਹ ਵਾਸਤਵਿਕ ਉਤਪਾਦ ਦਾ ਇਕ ਚਿੰਨ੍ਹ ਹੈ।

 

ਪੇਟੀਐਮ ਮਾਲ ਦੇਸ਼ ਵਿਚ ਮੋਬਾਇਲ ਫੋਨ ਦੇ ਪ੍ਰਮੁੱਖ ਵਿਕਰੇਤਾਵਾਂ ਵਿਚੋਂ ਇਕ ਦੇ ਰੂਪ ਵਿਚ ਉਭਰ ਰਿਹਾ ਹੈ। ਇਸਦੇ ਮੱਦੇਨਜ਼ਰ ਪ੍ਰੀਮੀਅਮ ਸਮਾਰਟ ਫੋਨ ਖਰੀਦਣ ਦੇ ਇਛੁੱਕ ਗ੍ਰਾਹਕਾਂ ਨੂੰ ਬੇਹਤਰ ਵਿਕਲਪ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਹ ਸਾਂਝੇਦਾਰੀ ਕੀਤੀ ਗਈ ਹੈ। ਕੇਵਲ ਅਧਿਕ੍ਰਤ ਵਿਕ੍ਰੇਤਾਵਾਂ ਨੂੰ ਹੀ ਪਲੇਟਫਾਰਮ ਉਤੇ ਐਪਲ ਉਤਪਾਦਾਂ ਨੂੰ ਵੇਚਣ ਦੀ ਆਗਿਆ ਦਿੱਤੀ ਜਾਵੇਗੀ। ਪੇਟੀਐਮ ਮਾਲ ਉਤੇ ਆਪਣੇ ਉਤਪਾਦਾਂ ਨੂੰ ਸੂਚੀਬੱਧ ਕਰਨ ਤੋਂ ਪਹਿਲਾਂ ਕਿਸੇ ਹੋਰ ਵਿਕਰੇਤਾ ਨੂੰ ਐਪਲ ਨਾਲ ਅਧਿਕ੍ਰਤ ਵਿਕਰੇਤਾ ਦਾ ਪ੍ਰਮਾਣ ਪੱਤਰ ਦੇਣਾ ਹੋਵੇਗਾ।

 

ਉਸਨੇ ਕਿਹਾ ਕਿ ਗ੍ਰਾਹਕਾਂ ਨੂੰ ਉਚਿਤ ਮੁੱਲ ਉਤੇ ਕੇਵਲ ਵਾਸਤਵਿਕ ਉਤਪਾਦ ਮਿਲ ਸਕੇ ਇਸ ਨੂੰ ਯਕੀਨੀ ਕਰਨ ਲਈ ਅਜਿਹਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਪਲ ਆਪਣੀ ਵੈਬਸਾਈਟ ਉਤੇ ਭਾਰਤ ਵਿਚ ਆਪਣੇ ਉਤਪਾਦਾਂ ਲਈ ਅਧਿਕ੍ਰਤ ਪੁਨਰਵਿਕਰੇਤਾ ਵਜੋਂ ਪੇਟੀਐਮ ਮਾਲ ਦਾ ਜ਼ਿਕਰ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Business news Apple Products will be able to buy at payym mall