ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Diwali 2018: ਸਮਾਰਟ ਫੋਨ ਐਪ ਨਾਲ ਮਨਾਓ ਇਕੋ-ਫ੍ਰੇਂਡਲੀ ਦੀਵਾਲੀ

ਸਮਾਰਟ ਫੋਨ ਐਪ ਨਾਲ ਮਨਾਓ ਇਕੋ-ਫ੍ਰੇਂਡਲੀ ਦੀਵਾਲੀ

ਇਸ ਦਿਵਾਲੀ ਦਿੱਲੀ ਐਨਸੀਆਰ `ਚ ਪਟਾਕਿਆਂ ਦੀ ਵਿਕਰੀ `ਤੇ ਰੋਕ ਹੈ। ਖਪਤਕਾਰ ਚਾਹੁਣ ਤਾਂ ਕੁਝ ਐਪਲੀਕੇਸ਼ਨ ਦੀ ਮਦਦ ਨਾਲ ਵਰਚੁਅਲ ਆਤਿਸ਼ਬਾਜੀ ਭਾਵ ਕਿ ਸਮਾਰਟ ਫੋਨ `ਤੇ ਅਲੱਗ-ਅਲੱਗ ਪਟਾਕਿਆਂ ਦੀ ਆਵਾਜ਼ ਕੱਢਣ ਦਾ ਮਜਾ ਲੈ ਸਕਦੇ ਹਨ। ਇਸ ਤੋਂ ਇਲਾਵਾ ਐਪ ਰਾਹੀਂ ਕਾਗਜ਼ ਦੀ ਬਚਤ ਕਰਦੇ ਹੋਏ ਉਹ ਕਰੀਬੀਆਂ ਨੂੰ ਆਡੀਓ-ਵੀਡੀਓ ਵਾਲੇ ਸ਼ੁਭਕਾਮਨਾ ਸੰਦੇਸ਼ ਵੀ ਭੇਜ ਸਕਦੇ ਹਨ। ਜਾਣਦੇ ਹੈਂ ਇਕੋ-ਫ੍ਰੈਂਡਲੀ ਦਿਵਾਲੀ ਮਨਾਉਣ ਦੇ ਅਜਿਹੇ ਹੀ ਕੁਝ ਉਪਾਅ ਬਾਰੇ `ਚ ... 
ਗੂਗਲ ਪਲੇਅ ਸਟੋਰ `ਚ Diwali Crackers Magic Touch  ਡਾਉਨਲੋਡ ਕਰਨਾ ਹੋਵੇਗਾ। ਐਪਲੀਕੇਸ਼ਨ `ਚ ਨਾ ਸਿਰਫ ਪਟਾਕਿਆਂ ਦੀ ਆਵਾਜ਼ ਅਤੇ ਉਨ੍ਹਾਂ ਦਾ ਏਨੀਮੇਸ਼ਨ ਚਿਤਰਣ ਹੈ, ਬਲਕਿ ਇਸ `ਚ ਰਾਕੇਟ ਦੇ ਏਨੀਮੇਸ਼ਨ ਵਾਲਪੇਪਰ ਹੈ ਜੋ ਤੁਹਾਨੂੰ ਪਸੰਦ ਆ ਸਕਦਾ ਹੈ। ਖਪਤਕਾਰ ਜ਼ਰੂਰਤ ਪੈਣ `ਤੇ ਉਸਦੀ ਆਵਾਜ ਘੱਟ ਅਤੇ ਜਿ਼ਆਦਾ ਵੀ ਕਰ ਸਕਦੇ ਹਨ।


ਦੀਵਾਲੀ ਸਮੇਂ ਜਮੀਨ `ਚ ਘੁੰਮਣ ਵਾਲੀ ਚਰਖੀ ਦਾ ਲੁਤਫ ਤਾਂ ਆਪ ਨੇ ਚੁੱਕਿਆ ਹੀ ਹੋਵੇਗਾ। ਹੁਣ ਸਮਾਰਟ ਫੋਨ `ਤੇ ਵੀ ਚਰਖੀ `ਚ ਅੱਗ ਲਗਾ ਸਕਦੇ ਹੋ। ਇਸ ਲਈ ਫੋਨ `ਚ ਗੂਗਲ ਪਲੇਅ ਸਟੋਰ `ਚ Diwali Crush ਐਪ ਡਾਊਨਲੋਡ ਕਰਨਾ ਹੋਵੇਗਾ। ਦਰਅਸਲ, ਦੀਵਾਲੀ ਕ੍ਰਸ਼ ਇਕ ਗੇਮ ਐਪ ਹੈ ਜਿੱਥੇ ਦੀਵਾਲੀ ਦੀ ਆਤਿਸ਼ਬਾਜੀ ਦੀਆਂ ਦਰਜ਼ਨਾਂ ਖੇਡਾਂ ਮੌਜੂਦ ਹਨ। ਇਸ ਐਪ `ਚ ਚਰਖੀ ਚਲਾਉਣ ਲਈ ਛੇ ਪਟਾਖਿਆਂ ਨੂੰ ਇਕੱਠਿਆਂ ਮਿਲਾਉਣਾ ਹੁੰਦਾ ਹੈ। ਇਹ ਇਕ ਪਹਿਲੀ ਵਰਗੀ ਖੇਡ ਹੈ। ਦੀਵਾਲੀ ਕ੍ਰਸ਼ ਨੂੰ ਗੂਗਲ ਪਲੇਅਸਟੋਰ `ਤੇ 4.5 ਰੇਟਿੰਗ ਮਿਲੀ ਹੈ।

 

ਕੈ੍ਰਕਰ ਮੈਜਿਕ ਟਚ ਐਪ


ਜੇਕਰ ਤੁਹਾਨੂੰ ਪਟਾਖਿਆਂ ਦਾ ਸ਼ੋਰ ਪਸੰਦ ਹੈ ਅਤੇ ਇਸ ਨੂੰ ਆਵਾਜ਼ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਸ਼ੁਭਕਾਮਨਾ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ‘ਕ੍ਰੈਕਰ ਮੈਜਿਕ ਟਚ’ (cracker magic touch) ਐਪਲੀਕੇਸ਼ਨ ਖਾਸ ਤੁਹਾਡੇ ਲਈ ਹੈ। ਇਹ ਪਟਾਕੇ ਦੀ ਆਵਾਜ਼ ਕੱਢਣ ਵਾਲੇ ਮੈਸੇਜ਼ ਭੇਜਣ ਦੀ ਸਹੂਲਤ ਦਿੰਦਾ ਹੈ। ਇਸਦੇ ਨਾਲ ਹੀ ਦਿਵਾਲੀ ਵਾਲਪੇਪਰ ਚੁਣਨ ਅਤੇ ਉਨ੍ਹਾਂ `ਤੇ ਕੈਪਸ਼ਨ ਲਿਖਣ ਦੇ ਵਿਕਲਪ ਵੀ ਇਸ ਐਪ `ਤੇ ਮੌਜੂਦ ਹਨ। ਖਪਤਕਾਰ ਇਸ ਨੂੰ ਗੂਗਲ ਪਲੇਅਸਟੋਰ ਤੋਂ ਮੁਫਤ `ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਪਲੇਅ ਸਟੋਰ `ਤੇ ‘ਕ੍ਰੈਕਰ ਮੈਜਿਕ ਟਚ’ ਨੂੰ 3.8 ਰੇਟਿੰਗ ਦਿੱਤੀ ਗਈ ਹੈ। ਅਜੇ ਤੱਕ ਇਕ ਲੱਖ ਤੋਂ ਜਿ਼ਆਦਾ ਲੋਕ ਇਸ ਨੂੰ ਡਾਊਨਲੋਡ ਕਰ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Celebrate eco friendly Diwali with smartphone application