ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨੀ ਐਪ TikTok ਨੂੰ ਗੂਗਲ ਨੇ ਭਾਰਤ ’ਚ ਕੀਤਾ ਬਲਾਕ

ਮਦਰਾਸ ਹਾਈਕੋਰਟ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਗੂਗਲ ਨੇ ਚੀਨੀ ਵੀਡੀਓ ਐਪ ਟਿਕਟਾਕ ਨੂੰ ਭਾਰਤ ਚ ਬਲਾਕ (ਬੰਦ) ਕਰ ਦਿੱਤਾ। ਕੋਰਟ ਦੇ ਚੀਨ ਦੀ ਬਾਈਟਡਾਂਸ ਟੈਕਨਾਲਜੀ ਕੰਪਨੀ ਵਲੋਂ ਕੀਤੇ ਗਏ ਕਰਾਰ ਦਾ ਫੈਸਲਾ ਵਾਪਸ ਲੈਣ ਦੀ ਅਪੀਲ ਠੁਕਰਾਉਣ ਮਗਰੋਂ ਗੂਗਲ ਨੇ ਇਸ ਐਪ ਨੂੰ ਭਾਰਤ ਚ ਬਲਾਕ ਕਰ ਦਿੱਤਾ।

 

ਸਰਕਾਰ ਨੇ ਟੈਕਨਾਲਜੀ ਦੀ ਮਸ਼ਹੂਰ ਕੰਪਨੀ ਗੂਗਲ ਅਤੇ ਐੱਪਲ ਤੋਂ ਮੋਬਾਈਲ ਐਪ ਟਿਕਟਾਕ ’ਤੇ ਰੋਕ ਲਗਾਉਣ ਦੇ ਹਾਈਕੋਰਟ ਦੇ ਹੁਕਮ ਦਾ ਪਾਲਣਾ ਕਰਨ ਨੂੰ ਕਿਹਾ ਸੀ। ਦਰਅਸਲ, ਮਦਰਾਸ ਹਾਈਕੋਰਟ ਦੇ ਹੁਕਮ ’ਤੇ ਸੁਪਰੀਮ ਕੋਰਟ ਵਲੋਂ ਰੋਕ ਲਗਾਉਣ ਤੋਂ ਇਨਕਾਰ ਕਰਨ ਮਗਰੋਂ ਸਰਕਾਰ ਨੇ ਦੋਨਾਂ ਅਮਰੀਕੀਆਂ ਕੰਪਨੀਆਂ ਨੂੰ ਸੋਮਵਾਰ ਨੂੰ ਇਸ ਸਬੰਧੀ ਹੁਕਮ ਭੇਜਿਆ ਸੀ।

 

ਦੱਸਣਯੋਗ ਹੈ ਕਿ ਮਦਰਾਸ ਹਾਈਕੋਰਟ ਨੇ ਟਿਕਟਾਕ ਐਪ ਦੁਆਰਾ ਅਸ਼ਲੀਲ ਸਮੱਗਰੀ ਪੇਸ਼ ਕਰਨ ’ਤੇ ਚਿੰਤਾ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਨੂੰ 3 ਅਪ੍ਰੈਲ ਨੂੰ ਇਸ ਐਪ ’ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chinese app TikTok Google did block in India