ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Coolpad ਨੇ ਲਾਂਚ ਕੀਤਾ ਸਸਤਾ ਸਮਾਰਟ ਫੋਨ Cool 3lus

Coolpad ਨੇ ਲਾਂਚ ਕੀਤਾ ਸਸਤਾ ਸਮਾਰਟ ਫੋਨ Cool 3lus

ਸਮਾਰਟ ਫੋਨ ਬਣਾਉਣ ਵਾਲੀ ਕੰਪਨੀ ਕੂਲਪੈਡ ਨੇ ਹੇਲਿਓ ਏ 22 ਕਵਾਡਕੋਰ 2.0ਜੀਐਚ ਪ੍ਰੋਸੇਸਰ ਨਾਲ 13ਐਮਪੀ ਦਾ ਰੀਅਰ ਅਤੇ ਅੱਠ ਐਮਪੀ ਦਾ ਫਰੰਟ ਕੈਮਰੇ ਵਾਲਾ ਆਪਣਾ ਨਵਾਂ ਸਮਾਰਟ ਫੋਨ ਕੂਲ 3 ਪਲਸ 5999 ਰੁਪਏ ਵਿਚ ਲਾਂਚ ਕੀਤਾ ਹੈ।

 

ਇਸ ਵਿਚ ਤਿੰਨ ਹਜ਼ਾਰ ਐਮਏਐਚ ਦੀ ਬੈਟਰੀ ਹੈ ਜਿਸ ਦੇ ਦਿਨਭਰ ਚਲਣ ਦਾ ਦਾਅਵਾ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ android ਪਾਈ ਆਪਰੇਟਿੰਗ ਸਿਸਟਮ ਆਧਾਰਿਤ 5.7 ਇੰਚ ਸਕਰੀਨ ਵਾਲੇ ਇਸ ਸਮਾਰਟ ਫੋਨ ਦੇ ਦੋ ਮਾਡਲ ਉਤਾਰੇ ਗਏ ਹਨ ਜਿਸ ਵਿਚ ਦੋ ਜੀਬੀ ਰੈਮ ਅਤੇ 16 ਜੀਬੀ ਰੋਮ ਦੀ ਕੀਮਤ 5,999 ਰੁਪਏ ਅਤੇ ਤਿੰਨ ਜੀਬੀ ਰੈਮ ਤੇ 32 ਜੀਬੀ ਰੋਮ ਦੀ ਕੀਮਤ 6499 ਰੁਪਏ ਹੈ।

 

ਕੰਪਨੀ ਦਾ ਇਹ ਸਮਾਰਟ ਫੋਨ ਆਨਲਾਈਨ ਮਾਰਕੀਟਪਲੇਸ ਅਮੇਜਨ ਉਤੇ ਉਪਲੱਬਧ ਹੈ।

ਕੰਪਨੀ ਨੇ ਇਸ ਵਿਚ ਅਤਿਅਧੁਨਿਕ 5.0ਬਲਊਟੂਥ, ਵਾਈਫਾਈ, ਜੀਪੀਐਸ, ਗ੍ਰੇਵਿਟੀ ਸੇਂਸਰ, ਲਾਈਟ ਸੇਂਸਰ ਅਤੇ ਪ੍ਰੋਕਿਸਮਿਟੀ ਸੇਂਸਰ ਵਰਗੇ ਫੀਚਰ ਵੀ ਦਿੱਤੇ ਹਨ ਜੋ ਇਸ ਸ਼੍ਰੇਣੀ ਦੇ ਫੋਨ ਵਿਚ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ।

 

ਕੂਲ 3 ਪਲਸ ਵਿਚ ਕੰਪਨੀ ਨੇ ਪ੍ਰੀਮੀਅਮ ਫੀਚਰ ਦੇਣ ਦੀ ਕੋਸ਼ਿਸ ਕੀਤੀ ਹੈ ਜਿਨ੍ਹਾਂ ਵਿਚ 5.7 ਇੰਚ ਡਿਊਡ੍ਰਾਪ ਸਕਰੀਨ ਹੈ। ਇਹ ਫੋਨ 8.2 ਮਿਲੀਮੀਟਰ ਮੋਟਾ ਹੈ। ਇਹ ਹਲਕਾ ਅਤੇ ਪੋਰਟਬਰਲ ਵੀ ਹੈ। ਇਸ ਤੋਂ ਇਲਾਵਾ ਇਸ ਵਿਚ ਫਿੰਗਰ ਪ੍ਰਿੰਟ ਸੇਂਸਰ, ਯੂਐਸਬੀ ਓਟੀਜੀ (ਆਨ ਦ ਗੋ) ਨਾਲ ਹੈ ਜੋ ਟੇਕ–ਸੇਵੀ ਯੂਜ਼ਰ ਨੂੰ ਆਪਣੇ ਡਿਵਾਇਸ ਨੂੰ ਕੀਬੋਰਡ, ਕਾਰਡ ਰੀਡਰ, ਯੂ ਡਿਸਕ ਅਤੇ ਹੋਰ ਉਪਕਰਨਾਂ ਨਾਲ ਕਨੈਕਟ ਕਰਨ ਵਿਚ ਮਦਦਗਾਰ ਹੈ। ਇਹ ਫੋਨ ਓਸ਼ਨ ਬਲਉ ਅਤੇ ਚੇਰੀ ਬਲੈਕ ਰੰਗਾਂ ਵਿਚ ਉਪਲੱਬਧ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coolpad Cool 3 Plus budget smartphone launched