ਕੂਲਪੇਡ (ਕੂਲਪੈਡ) ਨੇ 6499 ਰੁਪਏ ਦੀ ਕੀਮਤ ਵਿਚ ਨਵਾਂ ਫੋਨ ਕੂਲ 3 ਪਲਸ ਲਾਂਚ ਕੀਤਾ ਹੈ। ਇਸ ਦੇ ਦੋ ਮਾਡਲ ਹਨ, ਜਿਨ੍ਹਾਂ ਵਿਚ ਦੋ ਜੀਬੀ ਰੈਮ ਅਤੇ 16 ਜੀਬੀ ਰੋਮ ਦੀ ਕੀਮਤ 5,999 ਰੁਪਏ ਅਤੇ ਤਿੰਨ ਜੀਬੀ ਰੈਮ ਤੇ 32 ਜੀਬੀ ਰੋਮ ਦੀ ਕੀਮਤ 6,499 ਰੁਪਏ ਹੈ। ਕੂਲਪੈਡ ਫੋਨ ਦੀ ਵਿਕਰੀ ਅਮੇਜਨ ਉਤੇ 2 ਜੁਲਾਈ ਤੋਂ ਸ਼ੁਰੂ ਹੋਵੇਗੀ।
ਕੂਲ 3 ਪਲਸ
ਇਸ ਫੋਨ ਵਿਚ Android pie 9.0 ਹੈ। ਇਸ ਤੋਂ ਇਲਾਵਾ ਇਸ ਵਿਚ 5.71 ਇੰਚ ਦਾ ਐਚਡੀ ਪਲਸ ਡਿਸਪਲੇ ਦਿੱਤਾ ਗਿਆ ਹੈ ਜਿਸਦਾ ਆਸਪੇਕਟ ਰੇਸ਼ੀਓ 19:9 ਹੈ। ਇਹ ਫੋਨ 2 ਜੀਬੀ ਤੇ 3 ਜੀਬੀ ਰੈਮ ਵੇਰੀਐਂਟ ਵਿਚ ਮਿਲੇਗਾ। ਸਟੋਰਜ ਲਈ ਤੁਹਾਨੂੰ 16 ਅਤੇ 32 ਜੀਬੀ ਦੀ ਸਟੋਰਜ਼ ਦਾ ਵਿਕਲਪ ਮਿਲੇਗਾ।
ਕੈਮਰਾ
ਕੂਲਪੈਡ ਦੇ ਇਹ ਫੋਨ Android pie ਆਧਾਰਿਤ 5.7 ਇੰਚ ਸਕਰੀਨ ਵਾਲੇ ਫੋਨ ਵਿਚ ਹੇਲੀਓ ਤੇ 22 ਕਵਾਡਕੋਰ 2.0 ਗੀਗਾਹਾਰਟਜ ਪ੍ਰੋਸੇਸਰ ਹੈ। ਇਯ ਵਿਚ 13 ਐਮਪੀ ਦਾ ਰੀਅਰ ਅਤੇ ਅੱਠ ਐਮਪੀ ਫਰੰਟ ਕੈਮਰਾ ਹੈ। ਇਸ ਵਿਚ ਤਿੰਨ ਹਜ਼ਾਰ ਐਮਏਐਚ ਬੈਟਰੀ ਹੈ।