ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Tiktok ’ਤੇ ਰੋਕ ਮਗਰੋਂ ਕੰਪਨੀ ਨੂੰ ਰੋਜ਼ਾਨਾ ਲੱਗ ਰਿਹੈ ਕਰੋੜਾਂ ਦੇ ਝਟਕੇ

ਮਦਰਾਸ ਹਾਈਕੋਰਟ ਦੇ ਹੁਕਮਾਂ ਮਗਰੋਂ ਭਾਰਤ ਚ ਚੀਨ ਦੇ ਮਸ਼ਹੂਰ ਵੀਡੀਓ ਐਪ ਟਿਕਟਾਕ ’ਤੇ ਪਾਬੰਦੀ ਲਗਾਈ ਗਈ ਹੈ। ਟਿਕਟਾਕ ’ਤੇ ਪਾਬੰਦੀ ਲੱਗਣ ਮਗਰੋਂ ਇਸ ਦੀ ਬਣਾਉਣ ਵਾਲੀ ਕੰਪਨੀ ਬੀਜਿੰਗ ਬਾਈਟਡਾਂਸ ਨੂੰ ਰੋਜ਼ਾਨਾ 5 ਲੱਖ ਡਾਲਰ ਮਤਲਬ ਲਗਭਗ ਸਾਢੇ 3 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਜਿਸ ਕਾਰਨ ਕੰਪਨੀ ਚ ਕੰਮ ਕਰਨ ਵਾਲੇ 250 ਤੋਂ ਜ਼ਿਆਦਾ ਮੁਲਾਜ਼ਮਾਂ ਦੀ ਨੌਕਰੀ ਖਤਰੇ ਚ ਪੈ ਗਈ ਹੈ। ਕੰਪਨੀ ਨੇ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਹੈ।

 

ਟਿਕਟਾਕ ਲਈ ਇਹ ਵੱਡਾ ਘਾਟਾ ਇਸ ਲਈ ਹੈ ਕਿਉਂਕਿ ਭਾਰਤ ਇਸ ਤਰ੍ਹਾਂ ਦੀ ਐਪ ਲਈ ਵੱਡਾ ਬਾਜ਼ਾਰ ਹੈ। ਸਖਤ ਅਦਾਲਤੀ ਫਰਮਾਨ ਮਗਰੋਂ ਭਾਰਤੀ ਬਾਜ਼ਾਰ ਚ ਬਾਈਟਡਾਂਸ ਦੇ ਲਾਭਦਾਇਕ ਪਲਾਨ ਨੂੰ ਵੱਡਾ ਝੱਟਕਾ ਲਗਿਆ ਹੈ। ਪਿਛਲੇ ਹਫ਼ਤੇ ਸ਼ਨਿੱਚਰਵਾਰ ਨੂੰ ਭਾਰਤ ਦੀ ਸੁਪਰੀਮ ਕੋਰਟ ਚ ਹਲਫਨਾਮਾ ਦੇ ਕੇ ਬਾਈਟਡਾਂਸ ਨੇ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਸੀ।

 

ਕੰਪਨੀ ਨੇ ਮਾਨਯੋਗ ਅਦਾਲਤ ਤੋਂ ਅਪੀਲ ਕੀਤੀ ਸੀ ਕਿ ਉਹ ਆਈਟੀ ਮੰਤਰਾਲਾ ਨੂੰ ਹੁਕਮ ਦੇਵੇ ਕਿ ਉਹ ਗੂਗਲ ਅਤੇ ਐੱਪਲ ਵਰਗੀ ਕੰਪਨੀਆਂ ਨੂੰ ਕਹੇ ਕਿ ਉਹ ਆਪੋ ਆਪਣੇ ਐਪ ਸਟੋਰ ’ਤੇ ਇਕ ਵਾਰ ਫਿਰ ਤੋਂ ਟਿਕਟਾਕ ਐਪ ਉਪਲੱਬਧ ਕਰਵਾਏ। ਪਰ ਸੁਪਰੀਮ ਕੋਰਟ ਨੇ ਅੰਤਰਿਮ ਰਾਹਤ ਨਹੀਂ ਦਿੱਤੀ ਅਤੇ ਮਾਮਲਾ ਵਾਪਸ ਤਾਮਿਲਨਾਡੂ ਦੀ ਅਦਾਲਤ ਕੋਲ ਭੇਜ ਦਿੱਤਾ, ਜਿੱਥੇ ਅਗਲੀ ਸੁਣਵਾਈ ਬੁੱਧਵਾਰ 24 ਅਪ੍ਰੈਲ ਨੂੰ ਹੋਣੀ ਹੈ।

 

ਦੱਸਣਯੋਗ ਹੈ ਕਿ ਦੁਨੀਆ ਦੀ ਸਭ ਤੋਂ ਮਸ਼ਹੂਰ ਐਪ ਚ ਇਕ ਟਿਕਟਾਕ ਉਪਭੋਗਤਾ ਨੂੰ ਸਪੈਸ਼ਲ ਇਫ਼ੈਕਟਸ ਦੇ ਨਾਲ ਛੋਟੇ ਵੀਡੀਓ ਬਣਾਵੁਣ ਅਤੇ ਉਨ੍ਹਾਂ ਨੂੰ ਸ਼ੇਅਰ ਕਰਨ ਦੀ ਸਹੂਲਤ ਦਿੰਦੀ ਹੈ। ਇਸ ਮਹੀਨੇ ਦੀ ਸ਼ੁਰੂਆਤ ਚ ਇਕ ਭਾਰਤੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਟਿਕਟਾਕ ਦੇ ਡਾਊਨਲੋਡ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ। ਇਸ ਹੁਕਮ ਮਗਰੋਂ ਕੇਂਦਰੀ ਆਈਟੀ ਮੰਤਾਰਾਲਾ ਨੇ ਐਪਲ ਇੰਕ ਅਤੇ ਅਲਫ਼ਾਬੇਟ ਦੇ ਗੂਗਲ ਨੇ ਪਿਛਲੇ ਹਫ਼ਤੇ ਆਪੋ ਆਪਣੇ ਭਾਰਤੀ ਐਪ ਸਟੋਰ ਤੋਂ ਟਿਕਟਾਕ ਹਟਾ ਦਿੱਤਾ ਸੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:daily-losses-of-rs-3 5-crores-to-company-on-tiktok-ban