ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਟਸਐਪ ’ਚ ਆਇਆ ਧਮਾਕੇਦਾਰ ਫੀਚਰ, ਕਰ ਲਓ ਅਪਡੇਟ

ਇੰਸਟੈਂਟ ਮੈਸੇਜਿੰਗ ਐਪ ਵੱਟਸਐਪ ਨੇ ਇੱਕ ਸ਼ਾਨਦਾਰ ਅਤੇ ਧਮਾਕੇਦਾਰ ਫੀਚਰ ਅਪਡੇਟ ਜਾਰੀ ਕੀਤਾ ਹੈ। ਇਸ ਅਪਡੇਟ ਮੁਤਾਬਕ ਯੂਜ਼ਰ ਆਪਣੇ ਦੋਸਤਾਂ ਜਾਂ ਫਿਰ ਜਾਣਕਾਰਾਂ ਨੂੰ ਸਟਿੱਕਰ ਭੇਜ ਸਕਣਗੇ। Whatsapp stickers feature ਆਈਓਐਸ ਅਤੇ ਐਂਡਰਾਇਡ ਦੋਨਾਂ ਤੇ ਕੰਮ ਕਰੇਗਾ।

 

Whatsapp ਐਂਡਰਾਇਡ ਬੀਟਾ ਦੇ ਵਰਜ਼ਨ 2.18.329 ਤੇ ਸਟਿੱਕਰ ਮੌਜੂਦ ਹੋਣਗੇ। ਇਸ ਤੋਂ ਇਲਾਵਾ ਆਈਫ਼ੋਨ ਵਰਜ਼ਨ 2.18.100 ਤੇ ਮੌਜੂਦ ਹੋਣਗੇ। ਇਨ੍ਹਾਂ ਸਟਿੱਕਰਾਂ ਦੀ ਵਰਤੋਂ ਲਈ Whatsapp ਨੇ ਇੱਕ ਡੈਡੀਕੇਟੇਡ ਸਟਿੱਕਰ ਸਟੋਰ ਦਿੱਤਾ ਹੈ। ਇਸ ਸਟੋਰ ਨਾਲ ਤੁਸੀਂ ਸਟਿੰਕਰਾਂ ਨੂੰ ਡਾਊਨਲੋਡ ਕਰਕੇ ਦੋਸਤਾਂ ਨੂੰ ਭੇਜ ਸਕਦੇ ਹੋ। Whatsapp ਦੇ ਇਸ ਫੀਚਰ ਨਾਲ ਐਪ ਦੀ ਵਰਤੋਂ ਕਰਨ ਦਾ ਮਜ਼ਾ ਹੋਰ ਵੱਧ ਜਾਵੇਗਾ।

 

ਇਸ ਤਰ੍ਹਾਂ ਕਰੋ ਵੱਟਸਐਪ ਸਟਿੱਕਰਾਂ ਦੀ ਵਰਤੋਂ

 

Whatsapp ਸਟਿੱਕਰਾਂ ਦੀ ਵਰਤੋਂ ਕਰਨਾ ਕਾਫੀ ਆਸਾਨ ਹੈ। ਇਸ ਲਈ ਤੁਹਾਨੂੰ ਚੈਟਬਾਰ ਚ ਈਮੋਜੀ ਬਟਨ ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੱ ਥੱਲੇ ਦਿੱਖ ਰਹੇ ਸਟਿੱਕਰ ਆਈਫ਼ੋਨ ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਮਨਪਸੰਦ ਸਟਿੱਕਰਾਂ ਨੂੰ ਭੇਜ ਸਕੋਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Explosive features come in Whatsapp Make updates