ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਸਬੁੱਕ ਬੰਦ ਕਰੇਗਾ ਗਰੁੱਪ ਵੀਡੀਓ ਚੈਟ ਐਪ

ਫੇਸਬੁੱਕ ਬੰਦ ਕਰੇਗਾ ਗਰੁੱਪ ਵੀਡੀਓ ਚੈਟ ਐਪ

ਫੇਸਬੁੱਕ ਨੇ ਗਰੁੱਪ ਵੀਡੀਓ ਚੈਟ ਦੇ ਮੁੱਖ ਐਪ ‘ਹਾਉਸਪਾਰਟੀ’ ਦੇ ਇਕ ਕਲੋਨ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ‘ਦ ਵਰਜ’ ਦੀ ਸ਼ੁੱਕਰਵਾਰ ਦੀ ਰਿਪੋਰਟ ਅਨੁਸਾਰ, ‘ਬੋਨਫਾਇਰ’ ਨਾਮ ਦਾ ਕਲੋਨ ਐਪ ਇਸੇ ਮਹੀਨੇ ਕੰਮ ਕਰਨਾ ਬੰਦ ਕਰ ਦੇਵੇਗਾ। ਫੇਸਬੁੱਕ ਨੇ ਇਸਦਾ ਪ੍ਰੀਖਦ 2017 ਵਿਚ ਸ਼ੁਰੂ ਕੀਤਾ ਸੀ।

 

ਫੇਸਬੁੱਕ ਨੇ ਇਕ ਬਿਆਨ ਵਿਚ ਕਿਹਾ ਕਿ ‘ਮਈ ਵਿਚ, ਅਸੀਂ ‘ਬੋਨਫਾਇਰ’ ਨੂੰ ਬੰਦ ਕਰ ਰਹੇ ਹਾਂ। ਅਸੀਂ ਇਸ ਤੋਂ ਜੋ ਸਿੱਖਿਆ ਹੈ ਉਨ੍ਹਾਂ ਤੱਤਾ ਨੂੰ ਹੋਰ ਵਰਤਮਾਨ ਅਤੇ ਭਵਿੱਖ ਦੇ ਉਤਪਾਦਾਂ ਵਿਚ ਸ਼ਾਮਲ ਕਰਾਂਗੇ।‘ ਐਪ ਦੇ ਪ੍ਰੀਖਣ ਦੀ ਸ਼ੁਰੂਆਤ ਡੇਨਮਾਰਕ ਵਿਚ 2017 ਦੇ ਅੰਤ ਵਿਚ ਹੋਈ ਸੀ।

 

ਮੁੱਖ ਐਪ ‘ਹਾਊਸਪਾਰਟੀ’ ਇਕ ਗਰੁੱਪ ਵੀਡੀਓ ਚੈਟ ਐਪ ਹੈ ਜਿਸ ਵਿਚ ਪ੍ਰਤੀਭਾਗੀ ਜਦੋਂ ਇਸ ਨੂੰ ਓਪਨ ਕਰਦੇ ਹਨ ਤਾਂ ਉਨ੍ਹਾਂ ਨੂੰ ਪਤਾ ਚਲ ਜਾਂਦਾ ਹੈ ਕਿ ਕੌਣ–ਕੌਣ ਆਨਲਾਈਨ ਹਨ ਅਤੇ ਉਨ੍ਹਿਾਂ ਨਾਲ ਵੀਡੀਓ ਚੈਟ ਕਰ ਸਕਦੇ ਹਨ। ਫੇਸਬੁੱਕ ਇੰਸਟਾਗ੍ਰਾਮ ਅਤੇ ਮੈਸੇਂਜਰ ਵਰਗੇ ਆਪਣੇ ਹੋਰ ਪਲੇਟਫਾਰਮ ਉਤੇ ਵੀ ਗਰੁੱਪ ਵੀਡੀਓ ਚੈਟ ਵਰਗੇ ਫੀਚਰਜ਼ ਜੋੜ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facebook shutting down group video chat app Bonfire