ਫੇਸਬੁੱਕ ਨੇ ਹੁਵਾਵੇਈ ਵੱਲੋਂ ਵੇਚੇ ਜਾਣ ਵਾਲੇ ਸਮਾਰਟ ਫੋਨਾਂ ਵਿਚ ਪਹਿਲਾਂ ਤੋਂ ਉਸ ਵਿਚ ਐਪ ਨੂੰ ਇੰਸਟਾਲ ਕਰਨ ਉਤੇ ਰੋਕ ਲਗਾ ਦਿੱਤੀ ਹੈ। ਉਸਨੇ ਇਹ ਫੈਸਲਾ ਅਮਰੀਕਾ ਵਿਚ ਪਾਬੰਦੀ ਦੇ ਮੱਦੇਨਜ਼ਰ ਚੁੱਕਿਆ ਹੈ। ਫੇਸਬੁੱਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਹੁਵਾਵੇਈ ਨੂੰ ਉਸਦੇ ਫੋਨ ਵਿਚ ਪਾਉਣ ਲਈ ਸਾਫਟਵੇਅਰ ਉਪਲੱਬਧ ਕਰਵਾਉਣ ਉਤੇ ਰੋਕ ਲਗਾ ਦਿੱਤੀ ਹੈ। ਅਜਿਹਾ ਉਸਨੇ ਅਮਰੀਕੀ ਪਾਬੰਦੀ ਦੀ ਸਮੀਖਿਆ ਦੇ ਬਾਅਦ ਕੀਤਾ ਹੈ।
ਮੌਜੂਦਾ ਸਮੇਂ ਵਿਚ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਤੋਂ ਹੁਵਾਵੇਈ ਦਾ ਫੋਨ ਹੈ ਅਤੇ ਉਸ ਵਿਚ ਫੇਸਬੁੱਕ ਦਾ ਐਪ ਇੰਸਟਾਲ ਹੈ, ਉਹ ਉਸਦੀ ਵਰਤੋਂ ਕਰਨ ਵਿਚ ਸਮਰਥ ਹੋਣਗੇ।
ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਹੁਵਾਵੇਈ ਦਾ ਨਵਾਂ ਫੋਨ ਖਰੀਣਦ ਵਾਲੇ ਗ੍ਰਾਹਕ ਖੁਦ ਤੋਂ ਫੇਸਬੁੱਕ ਦਾ ਇੰਸਟਾਲ ਕਰਨ ਵਿਚ ਸਮਰਥ ਹੋਣਗੇ ਜਾਂ ਨਹੀਂ।