ਭਾਰਤ ਸੰਚਾਰ ਨਿਗਮ ਲਿਮਟਿਡ (BSNL) ਮੋਬਾਈਲ ਨੈਟਵਰਕ ਉਨ੍ਹਾਂ ਗਾਹਕਾਂ ਲਈ ਨਵਾਂ ਪ੍ਰੀਪੈਡ ਪਲਾਨ ਲੈ ਕੇ ਆਇਆ ਹੈ ਜਿਹੜੇ ਖੁੱਲ੍ਹੇ ਤੌਰ ਤੇ ਇੰਟਰਨੈੱਟ ਵਰਤਣ ਚ ਦਿਲਚਸਪੀ ਰੱਖਦੇ ਹਨ। ਕੰਪਨੀ ਨੇ ਹਾਲ ਹੀ ਚ ਦੋ ਨਵੇਂ ਪ੍ਰੀਪੈਡ ਪਲਾਨ ਲਾਂਚ ਕੀਤੇ ਹਨ। ਜਿਸ ਨੂੰ ਹੁਣ ਤਕ ਸਾਰੀਆਂ ਨੈਟਵਰਕ ਕੰਪਨੀਆਂ ਦੇ ਮੁਤਾਬਕ ਹੁਣ ਤਕ ਦਾ ਸਭ ਤੋਂ ਸਸਤਾ 4ਜੀ ਡਾਟਾ ਪਲਾਨ ਦਸਿਆ ਜਾ ਰਿਹਾ ਹੈ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਜਾਣਕਾਰੀ ਮੁਤਾਬਕ ਬੀਐੱਸਐੱਨਐੱਲ 96 ਰੁਪਏ ਅਤੇ 236 ਰੁਪਏ ਦੇ ਦੋ ਨਵੇਂ ਪ੍ਰੀਪੇਡ ਪਲਾਨ ਲੈ ਕੇ ਆਇਆ ਹੈ। ਇਸ ਨਵੇਂ ਪ੍ਰੀਪੇਡ ਪਲਾਨ ਵਿੱਚ ਖਪਤਕਾਰ ਨੂੰ ਰੋਜ਼ਾਨਾ 10 ਜੀਬੀ ਡਾਟਾ ਮਿਲੇਗਾ। ਬੀ.ਐੱਸ.ਐੱਨ.ਐੱਲ ਨੇ ਇਨ੍ਹਾਂ ਨਵੇਂ ਪਲਾਨ ਨੂੰ ਹੋਰ ਗਾਹਕਾਂ ਨੂੰ ਲੁਭਾਉਣ ਲਈ ਪੇਸ਼ ਕੀਤਾ ਹੈ। ਅਜੇ ਹਾਲ ਵਿੱਚ ਵੋਡਾਫ਼ੋਨ ਨੇ ਵੀ 20 ਰੁਪਏ ਦਾ ਪਲਾਨ ਉਤਾਰਿਆ ਹੈ।
96 ਰੁਪਏ ਦਾ ਪ੍ਰੀਪੇਡ ਪਲਾਨ
ਬੀਐੱਸਐੱਨਐੱਲ ਦੇ ਗਾਹਕਾਂ ਨੂੰ ਹੁਣ 96 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ 10ਜੀਬੀ 4ਜੀ ਡਾਟਾ ਮਿਲੇਗਾ। ਇਸ ਪਲਾਨ ਦੀ ਵੈਧਤਾ 28 ਦਿਨਾਂ ਦੀ ਹੋਵੇਗੀ। ਯਾਨੀ ਇਸ ਵਿੱਚ ਕੁੱਲ 280 ਜੀਬੀ ਦਾ ਡਾਟਾ ਮਿਲੇਗਾ। ਹਾਲਾਂਕਿ ਜਿਓ ਦੇ ਮੁਕਾਬਲੇ ਇਹ ਪਲਾਨ ਕਈ ਗੁਣਾ ਜ਼ਿਆਦਾ ਸਸਤਾ ਤੇ ਜ਼ਿਆਦਾ ਡਾਟਾ ਨਾਲ ਭਰਿਆ ਹੋਇਆ ਹੈ।
236 ਰੁਪਏ ਦੀ ਪ੍ਰੀਪੇਡ ਪਲਾਨ
236 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ ਬੀਐੱਸਐੱਨਐੱਲ ਦੇ ਗਾਹਕਾਂ ਨੂੰ ਹੁਣ 84 ਦਿਨਾਂ ਦੀ ਵੈਧਦਾ ਮਿਲੇਗੀ। ਇਸ ਪਲਾਨ 'ਚ 840 ਜੀਬੀ ਡਾਟਾ ਮਿਲੇਗਾ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਦੱਸ ਦੇਈਏ ਕਿ ਬੀਐਸਐਨਐਲ ਨੇ ਇਸ ਤੋਂ ਪਹਿਲਾਂ 1,098 ਰੁਪਏ ਦਾ ਪ੍ਰੀਪੇਡ ਪਲਾਨ ਵੀ ਲਾਂਚ ਕੀਤਾ ਸੀ, ਜਿਸ ਨੂੰ 75 ਦਿਨਾਂ ਲਈ ਵੈਧ ਕੀਤਾ ਗਿਆ ਸੀ।
ਟੈਲੀਕਾਮ ਟਾਕ ਦੀ ਰਿਪੋਰਟ ਅਨੁਸਾਰ, ਬੀਐਸਐਨਐਲ ਨੇ ਇਹ ਪ੍ਰੀਪੇਡ ਯੋਜਨਾਵਾਂ ਉਨ੍ਹਾਂ ਬਾਜ਼ਾਰਾਂ ਵਿੱਚ ਉਪਲਬੱਧ ਕਰਵਾਈਆਂ ਹਨ ਜਿਥੇ ਕੰਪਨੀ ਦੀਆਂ 4ਜੀ ਸੇਵਾਵਾਂ ਉਪਲਬੱਧ ਹਨ।
.